ਕਿਸਾਨਾਂ ਲਈ ਖੁਸ਼ਖ਼ਬਰੀ, ਇਸ ਵਾਰ ਕਣਕ ਦੀ ਪੈਦਾਵਰ ਵਧਣ ਦੀ ਸੰਭਾਵਨਾ

0
1605

ਸੰਗਰੂਰ. ਲੌਕਡਾਊਨ ਦੇ ਚੱਲਦਿਆਂ ਕਿਸਾਨਾਂ ਲਈ ਰਾਹਤ ਭਰੀ ਖ਼ਬਰ ਹੈ। ਇਸ ਹਾੜ੍ਹੀ ਦੇ ਮੌਸਮ ਵਿੱਚ ਕਣਕ, ਛੋਲੇ ਤੇ ਆਲੂ-ਪਿਆਜ਼ ਦੇ ਵੱਧ ਪੈਦਾਵਾਰ ਦੀ ਉਮੀਦ ਹੈ। ਅਨੁਮਾਨ ਹੈ ਕਿ ਕਣਕ ਦਾ ਉਤਪਾਦਨ ਇਸ ਸਾਲ ਰਿਕਾਰਡ ਤੋੜ 10.62 ਕਰੋੜ ਟਨ ਤੱਕ ਪਹੁੰਚ ਸਕਦਾ ਹੈ।
ਇਸ ਵਾਰੀ ਪਿਛਲੇ ਸਾਲ ਦੇ ਮੁਕਾਬਲੇ 4 ਲੱਖ ਟਨ ਵਧੇਰੇ ਕਣਕ ਹੋਵੇਗੀ। ਇੰਨੀ ਕਣਕ 6.30 ਕਰੋੜ ਲੋਕਾਂ ਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਸਫਲ ਰਹਿ ਸਕਦੀ ਹੈ। ਇਹ ਹੀ ਨਹੀਂ, ਗੋਦਾਮਾਂ ਵਿੱਚ ਪਹਿਲਾਂ ਹੀ ਕਣਕ ਤੇ ਚੌਲਾਂ ਦਾ ਬਫਰ ਸਟਾਕ ਮੌਜੂਦ ਹੈ, ਇਸ ਲਈ ਭਵਿੱਖ ਵਿੱਚ ਅਨਾਜ ਉਪਲੱਬਧ ਹੋਵੇਗਾ।

ਇਸ ਬਫਰ ਸਟਾਕ ਦੇ ਸਬੰਧ ਵਿਚ ਸਰਕਾਰ ਨੇ 90 ਹਜ਼ਾਰ ਟਨ ਕਣਕ ਦਾ ਨਿਰਯਾਤ ਕਰਨ ਦਾ ਫੈਸਲਾ ਵੀ ਲਿਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਪੈਦਾ ਕੀਤੀ ਕੁੱਲ ਕਣਕ ਦਾ 85 ਤੋਂ 90% ਹਿੱਸਾ ਖਪਤ ਹੁੰਦਾ ਹੈ। ਯਾਨੀ ਦੇਸ਼ ਵਿੱਚ ਹਰ ਸਾਲ ਲਗਪਗ 9 ਕਰੋੜ ਟਨ ਕਣਕ ਲੱਗ ਜਾਂਦੀ ਹੈ ਤੇ ਡੇਢ ਕਰੋੜ ਟਨ ਤੋਂ ਵੱਧ ਕਣਕ ਦੀ ਬੱਚਤ ਹੋਵੇਗੀ। ਦੇਸ਼ ਵਿੱਚ ਪੈਦਾ ਹੋਣ ਵਾਲੀ ਕਣਕ ਦਾ ਪੰਜ ਸੂਬਿਆਂ ਵਿੱਚ 83% ਹਿੱਸਾ ਹੈ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ ਤੇ ਹਰਿਆਣਾ ਸ਼ਾਮਲ ਹਨ। ਬਾਕੀ ਰਾਜਾਂ ਦਾ ਉਤਪਾਦਨ 17% ਹੈ।
ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੇ ਕਿਹਾ ਕਿ ਜ਼ਿਆਦਾ ਸਰਦੀਆਂ ਕਾਰਨ ਹਰਿਆਣਾ ਤੇ ਪੰਜਾਬ ਵਿੱਚ ਫਸਲਾਂ 7 ਤੋਂ 10 ਦਿਨ ਦੇਰੀ ਨਾਲ ਪੱਕੀਆਂ ਹਨ। ਆਮ ਤੌਰ ‘ਤੇ ਕਣਕ ਦੀ ਕਟਾਈ 10 ਤੋਂ 20 ਅਪ੍ਰੈਲ ਦੇ ਵਿਚਕਾਰ ਹੁੰਦੀ ਹੈ। ਵਾਢੀ ਇੱਥੇ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਕੰਬਾਈਨ ਨਾਲ ਇੱਕ ਏਕੜ ਕਣਕ ਕੱਟਣ ‘ਚ 20 ਮਿੰਟਾਂ ਲੱਗਦੇ ਹਨ। 20 ਮਿੰਟਾਂ ਅੰਦਰ ਹੀ ਕਣਕ ਕੱਟ ਕੇ ਟਰਾਲੀ ਵਿੱਚ ਲੱਦ ਦਿੱਤੀ ਜਾਂਦੀ ਹੈ। ਇਸ ਲਈ ਡਰਾਈਵਰ ਸਣੇ ਸਿਰਫ 3 ਵਿਅਕਤੀਆਂ ਦੀ ਜ਼ਰੂਰਤ ਹੈ, ਇਸ ਲਈ ਲੌਕਡਾਊਨ ਨਾਲ ਵਾਢੀ ਪ੍ਰਭਾਵਿਤ ਨਹੀਂ ਹੋਏਗੀ।

ਇਸ ਵਾਰ ਠੰਡ ਵੱਧ ਪੈਣ ਕਾਰਨ ਕਣਕ ਚੰਗੀ ਤਰ੍ਹਾਂ ਪੱਕੀ ਹੈ ਤੇ ਅਨਾਜ ਦੀ ਗੁਣਵੱਤਾ ਵੀ ਚੰਗੀ ਹੋਈ ਹੈ। ਵਾਢੀ ਵਿੱਚ ਕੋਈ ਦੇਰੀ ਨਹੀਂ ਹੋਈ। ਪੰਜਾਬ, ਹਰਿਆਣਾ ਤੇ ਪੱਛਮ ਯੂਪੀ ਵਿੱਚ ਹੁਣ ਫਸਲ ਤਿਆਰ ਹੈ।