ਵਿਦੇਸ਼ ਜਾ ਕੇ ਬਦਲਵਾਉਣਾ ਸੀ ਲਿੰਗ, ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਕੇ ਲੁੱਟੇ ਗਹਿਣੇ

0
488

ਰੋਹਤਕ | ਰੋਹਤਕ ਦੀ ਵਿਜੇ ਨਗਰ ਕਾਲੋਨੀ ‘ਚ ਹੋਏ ਕਤਲੇਆਮ ਤੋਂ ਪਰਦਾ ਚੁੱਕਦਿਆਂ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਨੇ ਕਈ ਭੇਤ ਖੋਲ੍ਹੇ। ਪੁਲਿਸ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਆਰੋਪੀ ਨੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਮਾਪਿਆਂ ਦੀਆਂ ਲਾਸ਼ਾਂ ਤੋਂ ਗਹਿਣੇ ਹਟਾ ਦਿੱਤੇ ਤਾਂ ਜੋ ਮਾਮਲਾ ਲੁੱਟ ਵਰਗਾ ਜਾਪੇ।

ਇੰਨਾ ਹੀ ਨਹੀਂ, ਪੁਲਿਸ ਅਨੁਸਾਰ ਆਰੋਪੀ ਸਾਰੀ ਜਾਇਦਾਦ ਵੇਚ ਕੇ ਵਿਦੇਸ਼ ਭੱਜਣਾ ਚਾਹੁੰਦਾ ਸੀ ਤਾਂ ਜੋ ਉਹ ਜੈਂਡਰ ਚੇਂਜ ਕਰ ਸਕੇ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਆਰੋਪੀ ਨੇ ਪੂਰੀ ਘਟਨਾ ਨੂੰ ਇਕੱਲਿਆਂ ਹੀ ਅਜਾਮ ਦਿੱਤਾ ਸੀ। ਇਸ ਵਿੱਚ ਉਸ ਦੇ ਦੋਸਤ ਦੀ ਸ਼ਮੂਲੀਅਤ ਅਜੇ ਤੱਕ ਨਹੀਂ ਮਿਲੀ।

ਦੱਸ ਦੇਈਏ ਕਿ 27 ਅਗਸਤ ਨੂੰ ਉਸ ਆਰੋਪੀ ਬਾਰੇ ਵੱਖ-ਵੱਖ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਜਿਸ ਨੇ ਆਪਣੇ ਹੀ ਪਰਿਵਾਰ ਦੇ 4 ਲੋਕਾਂ ਨੂੰ ਮਾਰ ਦਿੱਤਾ ਸੀ ਪਰ ਅੱਜ ਮਾਮਲੇ ਵਿੱਚ ਇਕ ਵੱਡਾ ਖੁਲਾਸਾ ਕਰਦਿਆਂ ਪੁਲਿਸ ਨੇ ਇਕ ਤੋਂ ਬਾਅਦ ਇਕ ਮੁਲਜ਼ਮ ਦੇ ਕਈ ਭੇਤ ਖੋਲ੍ਹ ਦਿੱਤੇ।

ਇਕ ਪ੍ਰੈੱਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਡੀਐੱਸਪੀ ਗੋਰਖ ਪਾਲ ਰਾਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਰੋਪੀ ਨੂੰ ਅਪਰਾਧ ਦੇ ਸੀਨ ਦੇ ਤਹਿਤ ਮੌਕੇ ‘ਤੇ ਲਿਜਾਇਆ ਗਿਆ ਸੀ। ਆਰੋਪੀ ਨੇ ਦੱਸਿਆ ਕਿ ਪਹਿਲਾਂ ਆਰੋਪੀ ਅਭਿਸ਼ੇਕ ਨੇ ਆਪਣੀ ਸੁੱਤੀ ਹੋਈ ਭੈਣ ਨੂੰ ਗੋਲੀ ਮਾਰੀ, ਉਸ ਤੋਂ ਬਾਅਦ ਉਸ ਨੇ ਆਪਣੀ ਨਾਨੀ ਨੂੰ ਗੋਲੀ ਮਾਰੀ, ਜਿਸ ਤੋਂ ਬਾਅਦ ਆਰੋਪੀ ਨੇ ਆਪਣੀ ਮਾਂ ਨੂੰ ਗੋਲੀ ਮਾਰੀ। 

ਇਹ 3 ਕਤਲ ਕਰਨ ਤੋਂ ਬਾਅਦ ਆਰੋਪੀ ਹੇਠਾਂ ਡਰਾਇੰਗ ਰੂਮ ਵਿੱਚ ਆਇਆ, ਜਿਥੇ ਉਹ ਆਪਣੇ ਪਿਤਾ ਕੋਲ ਗਿਆ ਅਤੇ ਪਿਤਾ ਨੂੰ 3 ਗੋਲੀਆਂ ਮਾਰੀਆਂ। ਇਨ੍ਹਾਂ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਉਥੋਂ ਫਰਾਰ ਹੋ ਗਿਆ ਪਰ ਉਸ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਦਿੱਤਾ ਸੀ ਅਤੇ ਮਾਪਿਆਂ ਦੀਆਂ ਲਾਸ਼ਾਂ ਤੋਂ ਗਹਿਣੇ ਚੋਰੀ ਕਰ ਲਏ ਸਨ ਤਾਂ ਜੋ ਮਾਮਲਾ ਲੁੱਟ ਵਰਗਾ ਲੱਗੇ। 

LEAVE A REPLY

Please enter your comment!
Please enter your name here