ਗੈਂਗਸਟਰ ਅਰਸ਼ ਡੱਲਾ ਨੇ ਕਾਂਗਰਸੀ ਆਗੂ ਦੇ ਕਤਲ ਦੀ ਲਈ ਜ਼ਿੰਮੇਵਾਰੀ, ਫੇਸਬੁੱਕ ‘ਤੇ ਸ਼ੇਅਰ ਕੀਤੀ ਪੋਸਟ

0
1122

ਮੋਗਾ, 19 ਸਤੰਬਰ | ਜ਼ਿਲ੍ਹਾ ਮੋਗਾ ਦੇ ਬਲਾਕ ਅਜੀਤਵਾਲ ਦੇ ਕਾਂਗਰਸ ਪ੍ਰਧਾਨ ਪਿੰਡ ਡੱਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ ਦੇ ਕਤਲ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਇਸ ਹੱਤਿਆ ਦੀ ਜ਼ਿੰਮੇਵਾਰੀ ਲੈਂਦੇ ਹੋਏ ਗੈਂਗਸਟਰ ਅਰਸ਼ ਡੱਲਾ ਨੇ ਫੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਪੋਸਟ ਵਿਚ ਲਿਖਿਆ ਹੈ ਕਿ ਅੱਜ ਜੋ ਪਿੰਡ ਡੱਲਾ ਵਿਚ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਦਾ ਕਤਲ ਹੋਇਆ ਹੈ, ਉਹ ਉਸ ਨੇ ਕਰਵਾਇਆ ਹੈ ਕਿਉਂਕਿ ਉਸ ਨੂੰ ਉਸ ਰਸਤੇ ‘ਤੇ ਲਿਜਾਣ ਵਾਲੀ ਉਸ ਦੇ ਪਿੰਡ ਦੀ ਹੀ ਸਿਆਸਤ ਸੀ। ਅਰਸ਼ ਡੱਲਾ ਨੇ ਫੇਸਬੁੱਕ ਪੋਸਟ ‘ਚ ਇਹ ਦੋਸ਼ ਲਗਾਇਆ ਕਿ ਬੱਲੀ ਨੇ ਉਸ ਦਾ ਭਵਿੱਖ ਖਰਾਬ ਕੀਤਾ ਤੇ ਉਸ ਨੂੰ ਗੈਂਗਸਟਰ ਬਣਨ ‘ਤੇ ਮਜਬੂਰ ਕੀਤਾ। ਇਸ ਲਈ ਬਦਲਾ ਲੈਣ ਲਈ ਉਸ ਨੇ ਇਹ ਹੱਤਿਆ ਕਰਵਾਈ ਹੈ।

India declares Canada-based gangster Arsh Dala a terrorist | Yes Punjab -  Latest News from Punjab, India & World

ਦੱਸ ਦਈਏ ਕਿ ਕੁਝ ਅਣਪਛਾਤਿਆਂ ਵੱਲੋਂ ਕਾਂਗਰਸੀ ਆਗੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ ਤੇ ਉਹ ਮੋਗਾ ਦੇ ਪਿੰਡ ਡਾਲਾ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਅਜੀਤਵਾਲ ਬਲਾਕ ਦਾ ਕਾਂਗਰਸ ਪ੍ਰਧਾਨ ਤੇ ਪਿੰਡ ਡਾਲਾ ਦਾ ਨੰਬਰਦਾਰ ਵੀ ਸੀ।