ਅੱਜ ਤੋਂ ਕਿਸਾਨੀ ਸੰਘਰਸ਼ ਹੋਵੇਗਾ ਹੋਰ ਤੇਜ਼, ਟੌਲ ਪਲਾਜੇ ਤੇ ਹਾਈਵੇ ਹੋਣਗੇ ਜਾਮ

0
1530

ਨਵੀਂ ਦਿੱਲੀ | ਬਾਰਡਰ ‘ਤੇ ਕਿਸਾਨ ਅੰਦੋਲਨ ਦਾ ਦਾਇਰਾ 12 ਦਸੰਬਰ ਤੋਂ ਹੋਰ ਵਧਣ ਦੀ ਉਮੀਦ ਹੈ। ਕਿਸਾਨ ਅਜੇ ਵੀ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਬੈਠੇ ਹਨ। ਪਰ 12 ਦਸੰਬਰ ਤੋਂ ਕਿਸਾਨਾਂ ਦੀਆਂ ਅਜਿਹੀਆਂ ਤਸਵੀਰਾਂ ਦਿੱਲੀ-ਜੈਪੁਰ ਹਾਈਵੇ ਅਤੇ ਦਿੱਲੀ-ਆਗਰਾ ਸਰਹੱਦ ਤੋਂ ਵੀ ਆ ਸਕਦੀਆਂ ਹਨ।
ਦਰਅਸਲ, ਕਿਸਾਨ ਪਹਿਲਾਂ ਹੀ ਐਲਾਨ ਕੀਤਾ ਸੀ ਕਿ 12 ਦਸੰਬਰ ਤੋਂ ਕਿਸਾਨ ਅੰਦੋਲਨ ਦਾ ਦਾਇਰਾ ਵਧੇਗਾ। ਕਿਸਾਨਾਂ ਨੇ ਸਰਕਾਰ ਨਾਲ ਗੱਲਬਾਤ ਨਾ ਕਰਨ ਤੋਂ ਬਾਅਦ ਐਲਾਨ ਕੀਤਾ ਸੀ ਕਿ 12 ਦਸੰਬਰ ਤੋਂ ਦਿੱਲੀ ਜੈਪੁਰ ਹਾਈਵੇ ਤੇ ਦਿੱਲੀ ਆਗਰਾ ਹਾਈਵੇ ਵੀ ਜਾਮ ਕਰ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਕਿਸਾਨ ਅੰਦੋਲਨ ਕਰਕੇ ਦਿੱਲੀ-ਜੈਪੁਰ ਹਾਈਵੇ ਤੇ ਦਿੱਲੀ-ਆਗਰਾ ਹਾਈਵੇ ਤੋਂ ਕਿਵੇਂ ਦੀ ਤਸਵੀਰ ਸਾਹਮਣੇ ਆਇਂਦੀ ਹੈ।

ਟੋਲ ਫ੍ਰੀ ਹੋਂਣਗੇ ਸਾਰੇ ਟੋਲ

ਕੇਂਦਰ ਸਰਕਾਰ ਨਾਲ ਗੱਲਬਾਤ ਨਾ ਬਣਨ ਤੋਂ ਬਾਅਦ ਇੱਕ ਪਾਸੇ ਕਿਸਾਨਾਂ ਨੇ 12 ਦਸੰਬਰ ਤੋਂ ਦਿੱਲੀ ਜੈਪੁਰ ਅਤੇ ਦਿੱਲੀ ਆਗਰਾ ਰਾਜ ਮਾਰਗ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਉਧਰ ਦੂਜੇ ਪਾਸੇ ਕਿਸਾਨਾਂ ਨੇ ਦੇਸ਼ ਭਰ ਦੇ ਸਾਰੇ ਟੋਲ ਪੁਆਇੰਟਾਂ ਨੂੰ ਟੋਲ ਮੁਕਤ ਕਰਨ ਦਾ ਐਲਾਨ ਕੀਤਾ। ਕਿਸਾਨ ਜੱਥੇਬੰਦੀਆਂ ਨੇ ਕੇਂਦਰ ਸਰਕਾਰ ‘ਤੇ ਦਬਾਅ ਪਾਉਣ ਲਈ ਇਹ ਐਲਾਨ ਕੀਤਾ।

ਕਿਸਾਨ ਜੱਥੇਬੰਦੀਆਂ ਇਸ ਰਾਹੀਂ ਸਰਕਾਰ ’ਤੇ ਦਬਾਅ ਬਣਾਉਣਾ ਚਾਹੁੰਦੀਆਂ ਹਨ। ਦੱਸ ਦਈਏ ਕਿ ਜੇਕਰ ਦੇਸ਼ ਭਰ ਵਿਚ ਸਾਰੇ ਟੋਲ ਪਲਾਜ਼ਾ 1 ਦਿਨ ਲਈ ਫਰੀ ਰਹਿੰਦੇ ਹਨ, ਤਾਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਨੇ ਸਰਕਾਰ ‘ਤੇ ਦਬਾਅ ਪਾਉਣ ਲਈ ਇਹ ਆਰਥਿਕ ਮੋਰਚਾ ਬੰਦ ਕਰਨ ਦੀ ਯੋਜਨਾ ਬਣਾਈ ਹੈ।

14 ਦਸੰਬਰ ਤੋਂ ਜ਼ਿਲ੍ਹਿਆਂ ਵਿੱਚ ਘੇਰਾਬੰਦੀ

ਇਸ ਤੋਂ ਇਲਾਵਾ ਕਿਸਾਨਾਂ ਨੇ 14 ਦਸੰਬਰ ਤੋਂ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਜ਼ਿਲ੍ਹਾ ਕੁਲੈਕਟਰ ਅਤੇ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਯੋਜਨਾ ਵੀ ਬਣਾਈ ਹੈ। ਇਸ ਪੂਰੀ ਰਣਨੀਤੀ ਦਾ ਉਦੇਸ਼ ਇਹ ਹੈ ਕਿ ਕੇਂਦਰ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨਾਂ ਦੀਆਂ ਮੰਗਾਂ ਨੂੰ ਸਵੀਕਾਰ ਕਰੇ।

LEAVE A REPLY

Please enter your comment!
Please enter your name here