ਚੀਨ ਨਾਲ ਝੜਪ ‘ਚ ਪੰਜਾਬ ਦੇ 4 ਜਵਾਨਾਂ ਨੇ ਦਿੱਤੀ ਸ਼ਹਾਦਤ

0
2377

ਚੰਡੀਗੜ੍ਹ  . ਚੀਨੀ ਨਾਲ ਲੋਹਾ ਲੈਂਦਿਆ 20 ਜਵਾਨ ਸ਼ਹੀਦ ਹੋਏ ਹਨ ਇਹਨਾਂ ਵਿਚੋਂ ਚਾਰ ਜਵਾਨ ਪੰਜਾਬ ਦੇ ਹਨ। ਗੁਰਦਾਸਪੁਰ, ਪਟਿਆਲਾ, ਸੰਗਰੂਰ ਤੇ ਮਾਨਸਾ ਦੇ ਜਵਾਨਾਂ ਨੇ ਦੇਸ਼ ਲਈ ਜਾਨ ਵਾਰ ਦਿੱਤੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਵੀਰੇਵਾਲ ਡੋਗਰਾ ਦਾ 23 ਨੌਜਵਾਨ ਗੁਰਤੇਜ ਸਿੰਘ, ਸੰਗਰੂਰ ਦੇ ਪਿੰਡ ਤੋਲਾਵਾਲ 22 ਗੁਰਵਿੰਦਰ ਸਿੰਘ, ਗੁਰਦਾਸਪੁਰ ਦਾ ਸਤਨਾਮ ਸਿੰਘ, ਪਟਿਆਲਾ ਦਾ ਮਨਦੀਪ ਸਿੰਘ ਇਹ ਚਾਰ ਜਵਾਨਾਂ ਨੇ ਚੀਨ ਨਾਲ ਝੜਪ ਵਿਚ ਦੇਸ਼ ਤੋਂ ਜਾਨ ਵਾਰ ਦਿੱਤੀ।
ਜਾਣਕਾਰੀ ਮੁਤਾਬਿਕ ਦੋਵਾਂ ਦੇਸ਼ਾਂ ਦੇ ਜਵਾਨਾਂ ਵਿਚ ਗੋਲੀਆਂ ਨਹੀਂ ਚੱਲੀਆਂ ਪਰ ਧੱਕੇਮੁੱਕੀ ਵਿਚ ਪੰਜਾਬ ਦੇ ਚਾਰ ਜਵਾਨ ਨਦੀ ਵਿਚ ਡਿੱਗ ਪਏ। ਇਹਨਾਂ ਜਵਾਨਾਂ ਦੇ ਘਰ ਗਮਗੀਨ ਮਾਹੌਲ ਹੈ। ਇਸ ਦੇ ਹੀ ਅੰਕੁਸ਼ ਠਾਕੁਰ ਹਿਮਾਚਲ ਪ੍ਰਦੇਸ਼ ਹੈ ਜੋ ਇਸ ਝੜਪ ਵਿਚ ਸ਼ਹੀਦ ਹੋ ਗਏ ਹਨ। ਭਾਰਤ ਹੁਣ ਬਦਲਾ ਲੈਣ ਦੀਆਂ ਵੀ ਰਣਨੀਤੀਆਂ ਬਣਾ ਰਿਹਾ ਹੈ। ਕਈ ਸ਼ਹਿਰ ਵਿਚ ਲੋਕਾਂ ਨੇ ਚੀਨ ਦੀਆਂ ਚੀਜ਼ਾਂ ਦੀ ਭੰਨਤੋੜ ਕਰਕੇ ਚੀਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਹੈ।