JMI University ‘ਚ CAA ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਚਲੀ ਗੋਲੀ, ਫ਼ਾਈਰਿੰਗ ‘ਚ ਇਕ ਜਖ਼ਮੀ

0
520

ਨਵੀਂ ਦਿੱਲੀ. ਵੀਰਵਾਰ ਇਕ ਆਦਮੀ ਨੇ ਜਾਮੀਆ ਮੀਲੀਆ ਇਸਲਾਮੀਆਂ ਯੂਨੀਵਰਸੀਟੀ ‘ਚ CAA ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਫ਼ਾਈਰਿੰਗ ਕੀਤੀ ਜਿਸ ‘ਚ ਇਕ ਬੰਦਾ ਜਖ਼ਮੀ ਹੋ ਗਿਆ ਹੈ। ਇਹ ਵਾਰਦਾਤ ਉਸ ਵੇਲੇ ਦੀ ਹੈ ਜਦੋਂ ਜੇਐਮਆਈਯੂ ਦੇ ਵਿਧਿਆਰਥੀ ਅਤੇ ਪ੍ਰਦਰਸ਼ਨਕਾਰੀ CAA ਦੇ ਖਿਲਾਫ਼ ਰਾਜਘਾਟ ਵੱਲ ਮਾਰਚ ਕੱਢ ਰਹੇ ਸਨ।
ਉਸ ਵੇਲੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਆਦਮੀ “ਕੀਸਕੋ ਚਾਹੀਏ ਆਜ਼ਾਦੀ? ਮੈਂ ਦੁੰਗਾ ਆਜ਼ਾਦੀ” ਕਹਿੰਦਾ ਹੋਇਆ ਅੰਦਰ ਵੱੜਿਆ ਅਤੇ ਫ਼ਾਈਰਿੰਗ ਸ਼ੁਰੂ ਕਰ ਦਿੱਤੀ। ਗੋਲੀ ਚਲਾਉਣ ਵਾਲੇ ਦਾ ਨਾਂ ਗੋਪਾਲ ਦੱਸਿਆ ਜਾ ਰਿਹਾ ਹੈ।
ਜਖ਼ਮੀ ਦੀ ਪਛਾਣ ਸ਼ਾਦਾਬ ਨਜਰ ਦੱਸੀ ਜਾ ਰਹੀ ਹੈ ਜੋ ਕਿ ਜਾਮੀਆ ਮੀਲੀਆ ਦੇ ਮਾਸ ਕੰਮਯੂਨੀਕੇਸ਼ਨ ਅਤੇ ਰਿਸਰਚ ਸੈਂਟਰ ਵਿਭਾਗ ਦਾ ਵਿਧਿਆਰਥੀ ਹੈ। ਸ਼ਾਦਾਬ ਨੂੰ ਮੌਕੇ ਤੇ ਗੋਲੀ ਲੱਗ ਗਈ ਸੀ ਅਤੇ ਉਸਨੂੰ ਉਸੇ ਦੌਰਾਨ ਹੋਲੀ ਫੈਮੀਲੀ ਹਸਪਤਾਲ ਭਰਤੀ ਕਰਾਇਆ ਗਿਆ।  
ਇਸੇ ਤਰਾਂ ਦਾ ਹਾਦਸਾ ਕੁਝ ਦਿਨ ਪਹਿਲਾਂ ਮੰਗਲਵਾਰ ਨੂੰ ਦਿੱਲੀ ਦੇ ਸ਼ਾਹੀਨ ਬਾਗ ‘ਚ ਦੇਖਿਆ ਗਿਆ ਸੀ। ਮੁਹੰਮਦ ਲੁਕਮਾਨ ਨਾਂ ਦਾ ਇਕ 50 ਸਾਲ ਦਾ ਸ਼ਖਸ ਉਥੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਰੋਡ ਖੋਲਣ ਦੇ ਮਾਮਲੇ ‘ਚ ਗੱਲ ਕਰਨ ਲਈ ਹੱਥਿਆਰ ਲੈਕੇ ਪਹੁੰਚਿਆ ਸੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।