ਫਰੀਦਕੋਟ। ਜੇਲ੍ਹਾਂ ਵਿੱਚ ਨਸ਼ਾ ਪਹੁੰਚਾਉਣ ਦਾ ਮਾਮਲਾ ਅਜੇ ਰੁਕਦਾ ਨਜ਼ਰ ਨਹੀਂ ਆ ਰਿਹਾ। ਨਵਾਂ ਮਾਮਲਾ ਸਾਹਮਣੇ ਆਇਆ ਹੈ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਤੋਂ, ਜਿੱਥੇ ਹਵਾਲਾਤੀ ਪਤੀ ਨੂੰ ਅਫੀਮ ਪਹੁੰਚਾਉਣ ਦਾ ਮਾਮਲੇ ਵਿੱਚ ਮਹਿਲਾ ਨੂੰ ਗ੍ਰਿਫ਼ਤਰ ਕੀਤਾ ਗਿਆ ਹੈ। ਪਤੀ ਨਾਲ ਮੁਲਾਕਾਤ ਕਰਨ ਆਈ ਮਹਿਲਾ ਨੇ ਇਹ ਅਫੀਮ ਆਪਣੇ ਕੱਪੜਿਆਂ ਵਿੱਚ ਲੁਕੋਈ ਹੋਈ ਸੀ।
ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ 1.88 ਗਰਾਮ ਅਫ਼ੀਮ ਤਲਾਸ਼ੀ ਦੌਰਾਨ ਬਰਾਮਦ ਕੀਤੀ ਗਈ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਹਵਾਲਾਤੀ ਪਤੀ ਅਤੇ ਉਸਦੀ ਪਤਨੀ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ।
ਇਸਦੇ ਨਾਲ ਹੀ ਜਾਣਕਾਰੀ ਲਈ ਦੱਸ ਦੇਈਏ ਕਿ ਲਗਾਤਾਰ ਜੇਲ੍ਹਾਂ ਵਿੱਚੋਂ ਨਸ਼ੇ ਮਿਲਣ ਦੇ ਮਾਮਲਾ ਸਾਹਮਣੇ ਆ ਰਹੇ ਨੇ, ਲੇਕਿਨ ਇਸ ਦੇ ਬਾਵਜੂਦ ਵੀ ਇਹ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ।