ਦੇਸ਼ ‘ਚ 5ਵੀਂ ਮੌਤ ਕੋਰੋਨਾ ਨਹੀਂ ਦਿਲ ਦਾ ਦੌਰਾ ਪੈਣ ਕਾਰਨ ਹੋਈ – ਇਟਲੀ ਤੋਂ ਆਏ ਸ਼ਖਸ ਦੀ ਮੌਤ

0
522

ਨਵੀਂ ਦਿੱਲੀ. ਭਾਰਤ ਵਿਚ ਹੋਈ 5ਵੀਂ ਮੌਤ ਦੀ ਖਬਰ ਦਾ ਸੱਚ ਸਾਹਮਣੇ ਆਇਆ ਹੈ ਕਿ ਇਟਲੀ ਤੋਂ ਆਏ ਇਕ ਸ਼ਖਸ ਦੀ ਜੈਪੂਰ ਵਿੱਚ ਹੋਈ ਮੌਤ ਦਾ ਕਾਰਨ ਕੋਰੋਨਾ ਨਹੀਂ ਬਲਕਿ ਦਿਲ ਦਾ ਦੋਰਾ ਪੈਣਾ ਸੀ। ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕ ਕੋਰੋਨਾ ਤੋਂ ਠੀਕ ਹੋ ਚੁਕਿਆ ਸੀ ਅਤੇ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਸੀ। ਦੱਸਿਆ ਜਾ ਰਿਹਾ ਹੈ ਕਿ ਇਟਲੀ ਤੋਂ ਆਏ ਇਸ ਵਿਅਕਤੀ ਦੀ ਰਾਜਸਥਾਨ ਦੇ ਜੈਪੁਰ ਵਿੱਚ ਮੌਤ ਹੋਈ ਸੀ।

ਕੋਰੋਨਾ ਤੋਂ ਮੌਤ ਦੀ ਗੱਲ ਕਰੀਏ ਤਾਂ ਹੁਣ ਤੱਕ ਮੌਤ ਦੇ ਮਾਮਲੇ ਦਿੱਲੀ, ਮਹਾਰਾਸ਼ਟਰ, ਕਰਨਾਟਕ ਅਤੇ ਪੰਜਾਬ ਵਿਚ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਝੁੰਝੁਨੂ ਦੇ ਮੈਡੀਕਲ ਵਿਭਾਗ ਦੀ ਟੀਮ ਨੇ ਵੀਰਵਾਰ ਨੂੰ ਦੁਬਈ ਤੋਂ ਦੋ ਨਾਗਰਿਕਾਂ ਨੂੰ ਜ਼ਬਰਦਸਤੀ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।