ਵਿਵਾਦਾਂ ‘ਚ ਘਿਰੇ ਮਸ਼ਹੂਰ ਰੈਪਰ ਬਾਦਸ਼ਾਹ, ਨਵੇਂ ਗੀਤ ‘ਸਨਕ’ ‘ਚ ਭੋਲੇਨਾਥ ਦਾ ਨਾਂ ਅਸ਼ਲੀਲ ਸ਼ਬਦਾਂ ‘ਚ ਵਰਤਣ ‘ਤੇ ਹੋ ਸਕਦੀ FIR

0
10479

ਮੁੰਬਈ| ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਦੀ ਹਾਲ ਹੀ ‘ਚ ਰਿਲੀਜ਼ ਹੋਈ ਐਲਬਮ ‘ਸਨਕ’ ਦਾ ਇੱਕ ਗੀਤ ਵਿਵਾਦਾਂ ਵਿੱਚ ਘਿਰ ਗਿਆ ਹੈ। ਮਹਾਕਾਲ ਮੰਦਿਰ ਦੇ ਪੁਜਾਰੀ ਸਣੇ ਕਈ ਸ਼ਰਧਾਲੂਆਂ ਨੇ ਗੀਤ ‘ਚ ਭੋਲੇਨਾਥ ਦਾ ਨਾਂ ਅਸ਼ਲੀਲ ਸ਼ਬਦਾਂ ਨਾਲ ਵਰਤਣ ‘ਤੇ ਇਤਰਾਜ਼ ਜਤਾਇਆ ਹੈ। ਉਸ ਨੂੰ ਗੀਤ ‘ਚੋਂ ਭਗਵਾਨ ਦਾ ਨਾਂ ਹਟਾਉਣ ਅਤੇ ਮੁਆਫੀ ਮੰਗਣ ਲਈ ਕਿਹਾ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇ ਉਸ ਨੇ ਮੁਆਫੀ ਨਾ ਮੰਗੀ ਤਾਂ ਉਜੈਨ ਸਣੇ ਹੋਰ ਸ਼ਹਿਰਾਂ ‘ਚ ਬਾਦਸ਼ਾਹ ਖਿਲਾਫ ਐੱਫ.ਆਈ.ਆਰ. ਕਰਵਾਈ ਜਾਵੇਗੀ।

ਮਹਾਕਾਲ ਮੰਦਰ ਦੇ ਸੀਨੀਅਰ ਪੁਜਾਰੀ ਮਹੇਸ਼ ਪੁਜਾਰੀ ਨੇ ਦੋਸ਼ ਲਾਇਆ ਕਿ ਹਿੰਦੂ ਸਨਾਤਨ ਵਿੱਚ ਇਸ ਛੋਟ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਅਜਿਹੀਆਂ ਸਾਰੀਆਂ ਗੱਲਾਂ ‘ਤੇ ਸੰਤ ਅਤੇ ਕਥਾਵਾਚਕ ਚੁੱਪ ਹਨ। ਫਿਲਮ ਸਟਾਰ ਹੋਵੇ ਜਾਂ ਗਾਇਕ, ਉਨ੍ਹਾਂ ਨੂੰ ਭਗਵਾਨ ਦੇ ਨਾਂ ‘ਤੇ ਅਸ਼ਲੀਲਤਾ ਫੈਲਾਉਣ ਦਾ ਕੋਈ ਅਧਿਕਾਰ ਨਹੀਂ ਹੈ।

ਇਨ੍ਹਾਂ ਵਿਰੁੱਧ ਦੇਸ਼ ਭਰ ਵਿੱਚ ਇੱਕੋ ਵੇਲੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਹਰ ਕੋਈ ਸਨਾਤਨ ਧਰਮ ਨੂੰ ਗਲਤ ਢੰਗ ਨਾਲ ਪੇਸ਼ ਕਰਦਾ ਰਹੇਗਾ, ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਮਹਾਕਾਲ ਸੈਨਾ ਅਤੇ ਪੁਜਾਰੀ ਮਹਾਸੰਘ ਸਮੇਤ ਹਿੰਦੂ ਸੰਗਠਨਾਂ ਨੇ ਤੁਰੰਤ ਇਸ ਗੀਤ ਤੋਂ ਭਗਵਾਨ ਭੋਲੇਨਾਥ ਦਾ ਨਾਂ ਹਟਾਉਣ ਲਈ ਕਿਹਾ ਹੈ।

ਦੱਸ ਦੇਈਏ ਕਿ ਬਾਦਸ਼ਾਹ ਦਾ 2 ਮਿੰਟ 15 ਸੈਕਿੰਡ ਦਾ ਨਵਾਂ ਗੀਤ ਜ਼ਬਰਦਸਤ ਟ੍ਰੈਂਡ ਕਰ ਰਿਹਾ ਹੈ। ਗੀਤ ਦੇ 40 ਸਕਿੰਟਾਂ ਬਾਅਦ ਗੀਤ ਦੇ ਅੰਤ ‘ਚ ਬੋਲ ਹਨ, ਕਭੀ ਸੈਕਸ ਤੋ ਕਭੀ ਗਿਆਨ ਬਾਂਟਤਾ ਫਿਰੂੰ… ਇਸ ਤੋਂ ਬਾਅਦ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਗੀਤ ਦੇ ਬੋਲ ‘ਹਿੱਟ ਪਰ ਹਿੱਟ ਮੈਂ ਮਾਰਤਾ ਫਿਰੂੰ’… ਤੀਨ-ਤੀਨ ਰਾਤ ਮੇਂ ਲਗਾਤਾਰ ਜਾਗਤਾ, ਭੋਲੇਨਾਥ ਕੇ ਸਾਥ ਮੇਰੀ ਬਨਤੀ ਹੈ। ਇਸ ਗੀਤ ‘ਤੇ ਕਈ ਮਸ਼ਹੂਰ ਹਸਤੀਆਂ ਨੇ ਰੀਲਾਂ ਬਣਾਈਆਂ ਹਨ। ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਪਰ ਹੁਣ ਸ਼ਿਵ ਭਗਤ ਇਸ ਗੀਤ ਤੋਂ ਨਾਰਾਜ਼ ਹਨ।

ਉਜੈਨ ਵਾਸੀ ਰਿਸ਼ਭ ਯਾਦਵ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਰਤਾਰੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਗੀਤ ਨੂੰ ਤੁਰੰਤ ਸੋਸ਼ਲ ਮੀਡੀਆ ਤੋਂ ਹਟਾਓ ਅਤੇ ਬਾਦਸ਼ਾਹ ਨੂੰ ਸਾਰੇ ਸ਼ਿਵ ਭਗਤਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ 24 ਘੰਟਿਆਂ ਵਿੱਚ ਐਫਆਈਆਰ ਦਰਜ ਕੀਤੀ ਜਾਵੇਗੀ।