ਚੰਡੀਗੜ੍ਹ . ਪੰਜਾਬ ਵਿਚ ਕਰਫਿਊ ਦੌਰਾਨ ਸਰਕਾਰ ਨੇ ਇੰਡਸਟਰੀਜ਼ ਨੂੰ ਕੁਝ ਰਾਹਤਾਂ ਦਿੱਤੀਆ ਗਈਆ ਹਨ। ਫੈਕਟਰੀਆ ਨਾਨ-ਕੰਟੇਨਮੈਂਟ ਇਲਾਕਿਆਂ ‘ਚ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ। ਸਰਕਾਰ ਨੇ ਕਿਹਾ ਕਿ ਫੈਕਟਰੀਆਂ ਵਿਚ ਮਜ਼ਦੂਰਾਂ ਦਾ ਪੂਰਾ ਧਿਆਨ ਰੱਖਦੇ ਹੋਏ ਇੰਤਜਾਮ ਕੀਤੇ ਜਾਣੇ ਚਾਹੀਦੇ ਹਨ ਸੋਸ਼ਲ ਡਿਸਟੈਂਸਿੰਗ ਦਾ ਵੀ ਖਿਆਲ ਰੱਖਿਆ ਜਾਵੇਗਾ ਤੇ ਉਹਨਾਂ ਦੇ ਖਾਣ-ਪਾਣ ਦਾ ਵੀ ਪ੍ਰਬੰਧ ਕਰਨਾ ਹੋਵੇਗਾ।
ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਆਉਣ-ਜਾਣ ਦੀ ਸਹੂਲਤ ਵੀ ਦੇਣੀ ਹੋਵੇਗੀ। ਕੋਰੋਨਾ ਤੋਂ ਸੈਨੇਟਾਇਜ਼ ਵਰਗੀਆਂ ਚੀਜਾਂ ਵੀ ਮਹੁੱਇਆ ਕਰਵਾਉਣੀਆਂ ਪੈਣਗੀਆਂ। ਇਹਨਾ ਰਿਆਇਤਾਂ ਬਾਰੇ CM ਨੇ ਸਾਰੇ ਜ਼ਿਲ੍ਹਿਆਂ ਦੇ DC ਨੂੰ ਹੁਕਮ ਦਿੱਤੇ ਹਨ। ਜਿਹੜੀ ਇੰਡਸਟਰੀ ਸ਼ਹਿਰ ਤੋਂ ਬਾਹਰ ਹੈ ਉਹ ਖੁੱਲੀ ਜਾਵੇਗੀ ਪਰ ਇਸ ਸਮੇਂ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ।
Raj mastrey khite Jan jihera pind krona nahi. U kham khar sakda g
Comments are closed.