ਪਟਿਆਲਾ ‘ਚ 5 ਹੋਰ ਮਾਮਲੇ ਆਏ ਸਾਹਮਣੇ, ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 31

0
1372

ਪਟਿਆਲਾ . ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ‘ਤੇ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਪਟਿਆਲਾ ਵਿੱਚ ਪਿਛਲੇ ਹਫਤੇ ਸਿਰਫ ਦੋ ਕੇਸ ਸੀ ਪਰ ਅਚਾਨਕ ਲਗਾਤਾਰ ਕੇਸ ਸਾਹਮਣੇ ਆਉਣ ਕਰਕੇ ਹੁਣ ਤੱਕ 31 ਮਾਮਲਿਆਂ ਨਾਲ ਪਟਿਆਲਾ ਵੀ ਹੌਸਸਪੌਟ ਦੇ ਘੇਰੇ ਵਿਚ ਆ ਗਿਆ ਹੈ। ਸੋਮਵਾਰ ਦੇਰ ਰਾਤ ਆਈਆਂ ਕੁਝ ਟੈਸਟਾਂ ਦੀਆਂ ਰਿਪੋਰਟਾਂ ਦੌਰਾਨ ਪੰਜ ਹੋਰ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਰੀਜ਼ ਸਾਹਮਣੇ ਆਏ। ਇਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 31 ਹੋ ਗਈ।
ਇਹ ਸਾਰੇ ਮਰੀਜ਼ ਰਾਜਪੁਰਾ ਨਾਲ ਸਬੰਧਿਤ ਹਨ, ਜਿਨ੍ਹਾਂ ਵਿੱਚੋਂ ਇੱਕ ਪ੍ਰਾਈਵੇਟ ਹਸਪਤਾਲ ਦਾ ਡਾਕਟਰ ਵੀ ਹੈ ਜਦਕਿ ਪਹਿਲਾਂ ਤੋਂ ਹੀ ਪੌਜ਼ੀਟਿਵ ਰਾਜਪੁਰਾ ਦੀ ਬਜ਼ੁਰਗ ਮਹਿਲਾ ਦੀ ਨੂੰਹ ਤੇ ਔਰਤ ਦੇ ਮੁੰਡੇ ਦੇ ਤਿੰਨ ਦੋਸਤ ਵੀ ਸ਼ਾਮਲ ਹਨ। ਮਹਿਲਾ ਦੀ ਇਸ ਨੂੰਹ ਦਾ ਟੈਸਟ ਪਹਿਲਾਂ ਭਾਵੇਂ ਨੈਗੇਟਿਵ ਆਇਆ ਸੀ ਪਰ ਦੂਜੀ ਵਾਰੀ ਲਏ ਗਏ ਟੈਸਟ ਦੌਰਾਨ ਉਹ ਪੌਜੇਟਿਵ ਪਾਈ ਗਈ ਹੈ।
ਮਹਿਲਾ ਦੇ ਛੇ ਹੋਰ ਮੈਂਬਰ ਵੀ ਪਹਿਲਾਂ ਹੀ ਪੌਜੀਟਿਵ ਆ ਚੁੱਕੇ ਹਨ। ਇਸ ਮਗਰੋਂ ਸਿਹਤ ਵਿਭਾਗ ਨੇ ਪੰਜਾਂ ਮਰੀਜ਼ਾਂ ਨੂੰ ਵੀ ਆਈਸੋਲੇਟ ਕਰ ਦਿੱਤਾ ਸੀ। ਰਾਜਪੁਰਾ ਦੀ ਉਕਤ ਮਹਿਲਾ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਰਾਜਪੁਰਾ ਦੇ ਦੋ ਹਸਪਤਾਲਾਂ ਵਿੱਚ ਦਾਖ਼ਲ ਰਹੀ ਸੀ ਜਿਨ੍ਹਾਂ ਵਿੱਚੋਂ ਵੀ ਇੱਕ ਡਾਕਟਰ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਹੁਣ ਪਟਿਆਲਾ ਸੂਬੇ ਦੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਿਚੋਂ ਤੀਜੇ ਨੰਬਰ ‘ਤੇ ਆ ਗਿਆ ਹੈ।