ਜਲੰਧਰ ‘ਚ ਅਕਾਲੀ ਦਲ ਦੀ ਰੈਲੀ ਦੌਰਾਨ ਜੇਬ ਕਤਰਿਆਂ ਨੇ ਚੰਦਨ ਗਰੇਵਾਲ ਤੇ ਪਵਨ ਟੀਨੂੰ ਦੀਆਂ ਕੱਟੀਆਂ ਜੇਬਾਂ

0
1131

ਜਲੰਧਰ | ਜਲੰਧਰ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਰੋਡ ਸ਼ੋਅ ਤੇ ਜੇਸੀ ਰਿਜ਼ਾਰਟ ਵਿੱਚ ਰੈਲੀ ਦੌਰਾਨ ਕੇਂਦਰੀ ਹਲਕੇ ਦੇ ਉਮੀਦਵਾਰ ਚੰਦਨ ਗਰੇਵਾਲ ਤੇ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦੀਆਂ ਜੇਬਾਂ ਕੱਟੀਆਂ ਗਈਆਂ।

ਜੇਬ ਕਤਰਿਆਂ ਨੇ ਚੰਦਨ ਗਰੇਵਾਲ ਦੀ ਜੇਬ ਕੱਟ ਕੇ ਪਰਸ ਕੱਢ ਲਿਆ, ਜਿਸ ਵਿੱਚ ਕੁਝ ਨਕਦੀ ਤੇ ਕਾਰਡ ਸਨ। ਇਸੇ ਤਰ੍ਹਾਂ ਪਵਨ ਟੀਨੂੰ ਦੀ ਜੇਬ ‘ਚੋਂ ਮੋਬਾਇਲ ਕੱਢ ਲਿਆ ਗਿਆ।

ਦੱਸ ਦੇਈਏ ਕਿ ਸੁਖਬੀਰ ਬਾਦਲ ਨੇ ਅੱਜ ਜਲੰਧਰ ਦੇ ਕੇਂਦਰੀ ਹਲਕੇ ‘ਚ ਉਮੀਦਵਾਰ ਚੰਦਨ ਗਰੇਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਤੋਂ ਬਾਅਦ ਉਨ੍ਹਾਂ ਚੁਗਿੱਟੀ ਚੌਕ ਸਥਿਤ ਜੇਸੀ ਰਿਜ਼ਾਰਟ ‘ਚ ਰੈਲੀ ਨੂੰ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here