ਬੱਚੇ ਨੂੰ ਕੱਢਣ ਲਈ ਬੁਲਾਈ ਜਾ ਰਹੀ ਹੈ ਆਰਮੀ

0
2091

ਹੁਸ਼ਿਆਰਪੁਰ । ਗੜਦੀਵਾਲਾ ਦੇ ਬੋਰਵੈੱਲ ‘ਚ ਡਿਗੇ ਬੱਚੇ ਨੂੰ ਕੱਢਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਤਾਜ਼ਾ ਜਾਣਕਾਰੀ ਅਨੁਸਾਰ ਗੜਦੀਵਾਲਾ ਦੇ ਰਹਿਣ ਵਾਲੇ ਪ੍ਰਵਾਸੀ ਬੱਚੇ ਰਿਤਿਕ ਨੂੰ ਬਚਾਉਣ ਲਈ ਆਰਮੀ ਦੀ ਸਹਾਇਤਾ ਲਈ ਜਾ ਰਹੀ ਹੈ। ਬੋਰਵੈੱਲ ਦੇ ਬਿਲਕੁਲ ਨਾਲ ਇਕ ਬੋਰ ਕੀਤਾ ਜਾ ਰਿਹਾ ਹੈ। ਕੈਮਰੇ ਰਾਹੀਂ ਲਈਆਂ ਗਈਆਂ ਤਸਵੀਰਾਂ ਰਾਹੀਂ ਪਤਾ ਲੱਗਾ ਹੈ ਕਿ ਬੱਚਾ ਮੂਵਮੈਂਟ ਕਰ ਰਿਹਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਬੋਰਵੈੱਲ ਕਾਫੀ ਪੁਰਾਣਾ ਹੈ। ਐੱਨਡੀਆਰਐੱਫ ਦੀਆਂ ਟੀਮਾਂ ਤੇ ਜ਼ਿਲੇ ਦੇ ਆਲ੍ਹਾ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ। ਇਲਾਕੇ ਦੇ ਲੋਕ ਵੀ ਰਿਤਿਕ ਦੀ ਸਲਾਮਤੀ ਦੀਆਂ ਦੁਆਵਾਂ ਮੰਗ ਰਹੇ ਹਨ। ਜ਼ਿਕਰਯੋਗ ਹੈ ਕਿ ਬੱਚੇ ਦੇ ਬੋਰਵੈੱਲ ‘ਚ ਡਿਗਣ ਦੀ ਇਹ ਪਹਿਲੀ ਘਟਨਾ ਨਹੀਂਂ ਹੈ। ਇਸ ਤੋਂ ਪਹਿਲਾਂ ਫਤਿਹਬੀਰ ਨਾਂ ਦਾ ਬੱਚਾ ਬੋਰਵੈੱਲ ‘ਚ ਡਿਗ ਕੇ ਆਪਣੀ ਜਾਨ ਗੁਆ ਚੁੱਕਾ ਹੈ।