ਜਲੰਧਰ ਐਨਕਾਊਂਟਰ ‘ਚ 50 ਰੌਂਦ ਫਾਇਰਿੰਗ, ਇਕ ਗੋਲ਼ੀ ਪੁਲਿਸ ਮੁਲਾਜ਼ਮ ਦੇ ਲੱਗੀ ਪਰ ਪੱਗ ਕਰਕੇ ਬਚ ਗਈ ਜਾਨ

0
411

ਜਲੰਧਰ, 21 ਜਨਵਰੀ| ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਨਾਲ ਭਾਰੀ ਗੋਲੀਬਾਰੀ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਗੈਂਗਸਟਰ ਗੰਭੀਰ ਰੂਪ ਵਿਚ ਜ਼ਖਮੀ ਹਨ ਅਤੇ ਹਸਪਤਾਲ ਵਿਚ ਦਾਖਲ ਕਰਵਾਏ ਗਏ ਗਨ। ਇਹ ਦੋਵੇਂ ਗੈਂਗਸਟਰ ਕਤਲ, ਸੁਪਾਰੀ ਕਿਲਿੰਗ ਅਤੇ ਨਸ਼ੇ ਦੀ ਤਸਕਰੀ ਵਿਚ ਸ਼ਾਮਲ ਸਨ। ਸੀਪੀ ਸਵਪਨ ਸ਼ਰਮਾ ਨੇ ਆਪ੍ਰੇਸ਼ਨ ਦੀ ਅਗਵਾਈ ਕੀਤੀ।

ਜ਼ਿਕਰਯੋਗ ਹੈ ਕਿ ਇਸ ਐਨਕਾਊਂਟਰ ਦੌਰਾਨ 50 ਰਾਊਂਡ ਫਾਇਰਿੰਗ ਹੋਈ, ਇਸ ਦੌਰਾਨ ਦੋਵਾਂ ਗੈਂਗਸਟਰਾਂ ਦੇ ਜ਼ਖਮੀ ਹੋਣ ਤੋਂ ਇਲਾਵਾ ਇਕ ਗੋਲ਼ੀ ਪੁਲਿਸ ਮੁਲਾਜ਼ਮ ਦੇ ਵੀ ਲੱਗੀ ਪਰ ਚੰਗੀ ਕਿਸਮਤ ਨਾਲ ਇਹ ਗੋਲ਼ੀ ਉਸਦੀ ਪੱਗ ਵਿਚ ਲੱਗੀ ਜਿਸ ਕਾਰਨ ਉਸਦੀ ਜਾਨ ਬਚ ਗਈ।

ਕੁਮੈਂਟ ਬਾਕਸ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/1075203327158004