ਦੰਦ ਦਰਦ ਹੋਣ ‘ਤੇ ਡਾਕਟਰ ਨੇ ਔਰਤ ਨੂੰ ਲਾਇਆ ਇੰਜੈਕਸ਼ਨ, ਹੋ ਗਈ ਮੌਤ, ਲੁਧਿਆਣਾ ‘ਚ ਪ੍ਰਾਈਵੇਟ ਕਲੀਨਿਕ ਚਲਾਉਂਦਾ ਹੈ ਆਰੋਪੀ

0
2189

ਲੁਧਿਆਣਾ | ਦੀਪ ਨਗਰ ‘ਚ ਦੰਦ ਦਰਦ ਹੋਣ ‘ਤੇ ਔਰਤ ਪ੍ਰਾਈਵੇਟ ਕਲੀਨਿਕ ‘ਚ ਇਲਾਜ ਕਰਵਾਉਣ ਗਈ। ਡਾਕਟਰ ਨੇ ਔਰਤ ਨੂੰ ਇੰਜੈਕਸ਼ਨ ਲਾਇਆ, ਜਿਸ ਨਾਲ ਉਸ ਦੀ ਹਾਲਤ ਖਰਾਬ ਹੋ ਗਈ ਤਾਂ ਉਸ ਨੂੰ ਗੁਲੂਕੋਜ਼ ਚੜ੍ਹਾ ਦਿੱਤਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।

ਮ੍ਰਿਤਕਾ ਦੀ ਪਛਾਣ ਕੁਸਮਾਵਤੀ (31) ਵਜੋਂ ਹੋਈ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਦੀਪ ਨਗਰ ਦੇ ਰਹਿਣ ਵਾਲੇ ਅਰਜੁਨ ਦੀ ਸ਼ਿਕਾਇਤ ‘ਤੇ ਇਥੋਂ ਦੇ ਡਾ. ਸੁਭਾਸ਼ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ASI ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਆਪਣੀ ਪਤਨੀ ਕੁਸਮਾਵਤੀ ਦੇ ਦੰਦ ਦਰਦ ਹੋਣ ‘ਤੇ ਇਲਾਜ ਕਰਵਾਉਣ ਡਾ. ਸੁਭਾਸ਼ ਕੁਮਾਰ ਦੇ ਕੋਲ ਦਵਾਈ ਦਿਵਾਉਣ ਗਿਆ ਸੀ।

ਆਰੋਪੀ ਨੇ ਉਸ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਪਰ ਦਰਦ ਘੱਟ ਨਾ ਹੋਣ ਕਾਰਨ ਉਹ ਦੂਜੇ ਦਿਨ ਰਾਤ ਕਰੀਬ ਸਾਢੇ 8 ਵਜੇ ਫਿਰ ਗਏ ਤਾਂ ਉਸ ਨੇ ਕੁਸਮਾਵਤੀ ਨੂੰ ਇੰਜੈਕਸ਼ਨ ਲਗਾ ਦਿੱਤਾ, ਜਿਸ ਕਾਰਨ ਅਚਾਨਕ ਉਸ ਦੀ ਹਾਲਤ ਖਰਾਬ ਹੋ ਗਈ ਤੇ ਬੇਹੋਸ਼ ਹੋ ਗਈ, ਜਿਸ ਤੋਂ ਬਾਅਦ ਆਰੋਪੀ ਡਾਕਟਰ ਨੇ ਉਸ ਨੂੰ ਗੁਲੂਕੋਜ਼ ਚੜ੍ਹਾ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ