ਸੋਸ਼ਲ ਮੀਡੀਆ ‘ਤੇ ਕੀਤਾ ਗੁੰਮਸ਼ੁਦਗੀ ਦਾ ਪ੍ਰਚਾਰ, ਪਤਨੀ ਦਾ ਕਤਲ ਕਰ ਕੇ ਗੋਬਰ ਗੈਸ ਪਲਾਂਟ ਦੇ ਗਟਰ ‘ਚ ਸੁੱਟੀ ਲਾਸ਼

0
2323

ਗੁਰਦਾਸਪੁਰ (ਜਸਵਿੰਦਰ ਬੇਦੀ) | ਪੁਲਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਸਰਫਕੋਟ ‘ਚ ਜਤਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਦੀ ਲਾਸ਼ ਘਰ ਦੇ ਗੋਬਰ ਗੈਸ ਪਲਾਂਟ ‘ਚੋਂ ਬਰਾਮਦ ਹੋਈ।

ਸੋਸ਼ਲ ਮੀਡੀਆ ‘ਤੇ ਸੁਰਿੰਦਰ ਕੌਰ ਦੀ ਫ਼ੋਟੋ ਗੁੰਮਸ਼ੁਦਾ ਦੀ ਭਾਲ ਕਰਕੇ ਜਨਤਕ ਹੋ ਰਹੀ ਸੀ, ਅੱਜ ਉਸ ਦੀ ਲਾਸ਼ ਉਸ ਦੇ ਆਪਣੇ ਹੀ ਘਰ ‘ਚ ਬਣੇ ਗੋਬਰ ਗੈਸ ਪਲਾਂਟ ਦੇ ਗਟਰ ‘ਚੋਂ ਮਿਲੀ।

ਜਤਿੰਦਰ ਕੌਰ ਦੇ ਵਿਆਹ ਨੂੰ 25 ਸਾਲ ਦੇ ਕਰੀਬ ਹੋ ਚੁੱਕੇ ਹਨ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਅਧਾਰ ‘ਤੇ ਪਤੀ, ਦਿਓਰ ਅਤੇ ਨਣਾਨ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾ ਦੇ ਭਰਾ ਇੰਦਰਜੀਤ ਸਿੰਘ ਨੇ ਦੋਸ਼ ਲਾਇਆ ਕਿ ਮੇਰੀ ਭੈਣ ਦਾ ਕਤਲ ਹੋਇਆ ਹੈ, ਜਿਸ ਦੀ ਰਿਪੋਰਟ ਸਬੰਧਤ ਥਾਣੇ ‘ਚ ਦਰਜ ਕਰਵਾਈ ਹੈ। ਉਸ ਦੇ ਭਾਣਜੇ ਜਸਕਰਨ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਗੋਬਰ ਗੈਸ ਪਲਾਂਟ ਦੀ ਹੌਦੀ ਦੀ ਸਲੈਬ ‘ਚ ਵਿੱਥ ਹੈ, ਸ਼ੱਕ ਪੈਣ ‘ਤੇ ਵੇਖਿਆ ਤਾਂ ਮ੍ਰਿਤਕਾ ਦੀ ਚੱਪਲ ਅਤੇ ਚੁੰਨੀ ਦਿਖਾਈ ਦਿੱਤੀ। ਅਸੀਂ ਬਾਲਟੀਆਂ ਨਾਲ ਗੋਬਰ ਬਾਹਰ ਕੱਢ ਕੇ ਲਾਸ਼ ਬਾਹਰ ਕੱਢੀ।

ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਇੰਦਰਜੀਤ ਸਿੰਘ ਦੇ ਬਿਆਨਾਂ ‘ਤੇ ਮ੍ਰਿਤਕਾ ਦੇ ਪਤੀ ਜਸਵਿੰਦਰ ਸਿੰਘ, ਨਣਾਨ ਬਲਜੀਤ ਕੌਰ ਅਤੇ ਦਿਓਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਪੋਸਟਮਾਰਟਮ ਲਈ  ਭੇਜ ਦਿੱਤੀ ਗਈ ਹੈ। ਤਿੰਨੋਂ ਆਰੋਪੀ ਫਰਾਰ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)