Video : ਤਰਨਤਾਰਨ ਹਾਦਸੇ ‘ਚ ਢੱਡਰੀਆਂ ਵਾਲੇ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ‘ਤੇ ਚੁੱਕੇ ਵੱਡੇ ਸਵਾਲ, ਸੁਣੋ ਕੀ ਦਿੱਤੇ ਤਰਕ

    0
    445

    ਜਲੰਧਰ . ਮਸ਼ਹੂਰ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਤਰਨਤਾਰਨ ਹਾਦਸੇ ‘ਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ‘ਤੇ ਵੱਡੇ ਸਵਾਲ ਚੁੱਕੇ ਹਨ। ਆਪਣੇ ਧਾਰਮਿਕ ਪ੍ਰੋਗਰਾਮ ਦੌਰਾਨ ਢੱਡਰੀਆਂ ਵਾਲੇ ਨੇ ਤਰਨਤਾਰਨ ਹਾਦਸੇ ਦਾ ਜ਼ਿਕਰ ਕੀਤਾ। ਉਹਨਾਂ ਕਿਹਾ- ਇਸ ਮਾਮਲੇ ‘ਚ ਜੱਥੇਦਾਰ ਅਕਾਲ ਤਖਤ ਦਾ ਬਿਆਨ ਆਇਆ ਹੈ ਕਿ ਜ਼ਖਮੀਆਂ ਦਾ ਇਲਾਜ ਸ਼੍ਰੋਮਣੀ ਕਮੇਟੀ ਕਰਵਾਵੇਗੀ ਪਰ ਇਹ ਨਹੀਂ ਕਿਹਾ ਕਿ ਅੱਗੇ ਤੋਂ ਪਟਾਕੇ ਨਾ ਚਲਾਇਓ। ਢੱਡਰੀਆਂ ਵਾਲੇ ਨੇ ਅੱਗੇ ਕਿਹਾ- ਜੱਥੇਦਾਰ ਅਕਾਲ ਤਖਤ ਇਸ ਲਈ ਪਟਾਕੇ ਚਲਾਉਣ ਤੋਂ ਮਨਾ ਨਹੀਂ ਕਰ ਰਹੇ ਕਿਉਂਕਿ ਉਹ ਦਿਵਾਲੀ ‘ਤੇ ਆਪ ਆਤਿਸ਼ਬਾਜ਼ੀ ਕਰਦੇ ਹਨ। ਇਸ ਲਈ ਕਰਦੇ ਹਨ ਤਾਂ ਕਿ ਲੋਕ ਆਉਣ।

    ਢੱਡਰੀਆਂ ਵਾਲੇ ਅੱਗੇ ਕਹਿੰਦੇ ਹਨ- ਪਟਾਕੇ ਚਲਾਉਣ ਦੀ ਪਿਰਤ ਇਹਨਾਂ ਨੇ ਪਾਈ ਹੈ। ਜੇ ਦਰਬਾਰ ਸਾਹਿਬ ਤੋਂ ਐਲਾਨ ਹੋਵੇ ਤਾਂ ਲੋਕ ਮੰਨਣਗੇ ਪਰ ਉਹ ਅਜਿਹਾ ਨਹੀਂ ਕਰਣਗੇ ਕਿਉਂਕਿ ਉਹਨਾਂ ਨੂੰ ਵੀ ਬੰਦ ਕਰਣੇ ਪੈਣਗੇ। ਜੇ ਉਹ ਬੰਦ ਕਰਣਗੇ ਤਾਂ ਲੋਕ ਵੇਖਣ ਨਹੀਂ ਆਉਣਗੇ ਤਾਂ ਗੋਲਕਾਂ ਨਹੀਂ ਭਰਣੀਆਂ। ਸਾਰੇ ਮਸਲੇ ਹੀ ਗੋਲਕਾਂ ਦੇ ਨੇ। ਗੱਲ ਇਹੀ ਹੈ।

    ਅਕਾਲ ਤਖਤ ਸਾਹਿਬ ਦੇ ਜੱਥੇਦਾਰ ‘ਤੇ ਸਵਾਲ ਚੁੱਕਦਿਆਂ ਹਾਲਾਂਕਿ ਢੱਡਰੀਆਂ ਵਾਲੇ ਹਾਦਸੇ ‘ਚ ਮ੍ਰਿਤਕਾਂ ਦਾ ਗਲਤ ਅੰਕੜਾ ਹੀ ਬੋਲਦੇ ਰਹੇ। ਹਾਦਸੇ ‘ਚ ਹੁਣ ਤੱਕ ਤਿੰਨ ਮੌਤਾਂ ਹੋਈਆਂ ਹਨ ਪਰ ਢੱਡਰੀਆਂ ਵਾਲੇ ਨੇ 15 ਦੱਸੀਆਂ। ਸੱਭ ਤੋਂ ਪਹਿਲਾਂ ਤਰਨਤਾਰਨ ਦੇ ਐਸਐਸਪੀ ਧਰੁਵ ਦਹੀਆ ਨੇ 15 ਲੋਕਾਂ ਦੀ ਮੌਤ ਬਾਰੇ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਇਹ ਵਾਇਰਲ ਹੋ ਗਿਆ ਸੀ।

    ਤੁਸੀਂ ਇਸ ਮਸਲੇ ‘ਤੇ ਕੀ ਸੋਚਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।