ਡੇਰਾ ਪ੍ਰੇਮੀ ਕਤਲ ਮਾਮਲਾ : ਪੁਲਿਸ ਨੇ ਫਰੀਦਕੋਟ ‘ਚ ਸ਼ੱਕੀ ਨੌਜਵਾਨਾਂ ਦੇ ਘਰ ਮਾਰੇ ਛਾਪੇ

0
465

ਫਰੀਦਕੋਟ | ਕੋਟਕਪੂਰਾ ‘ਚ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਰਾਜੂ ਦੇ ਕਤਲ ਮਾਮਲੇ ‘ਚ ਫਰੀਦਕੋਟ ਸ਼ਹਿਰ ‘ਚ ਪੁਲਸ ਨੇ ਸ਼ੱਕੀ ਨੌਜਵਾਨਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਸਾਦਿਕ ਰੋਡ ‘ਤੇ ਰਹਿੰਦੇ ਭੁਪਿੰਦਰ ਸਿੰਘ ਗੋਲਡੀ ਅਤੇ ਮਨਪ੍ਰੀਤ ਸਿੰਘ ਮਨੀ ਦੇ ਘਰ ਛਾਪੇਮਾਰੀ ਕੀਤੀ। ਦੋਵੇਂ ਨੌਜਵਾਨ ਪਿਛਲੇ 5 ਦਿਨਾਂ ਤੋਂ ਲਾਪਤਾ ਹਨ ਅਤੇ ਨਸ਼ੇ ਦੇ ਆਦੀ ਹਨ। ਇਨ੍ਹਾਂ ਵਿੱਚੋਂ ਗੋਲਡੀ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਹ ਚਾਰ-ਪੰਜ ਦਿਨਾਂ ਤੋਂ ਘਰ ਨਹੀਂ ਆਇਆ ਅਤੇ ਉਨ੍ਹਾਂ ਦਾ ਲੜਕਾ ਮਜ਼ਦੂਰੀ ਕਰਦਾ ਹੈ। ਪੁਲਿਸ ਸਾਨੂੰ ਬੇਵਜ੍ਹਾ ਪਰੇਸ਼ਾਨ ਨਾ ਕਰੇ, ਜੇਕਰ ਉਸ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਉਸ ਨੂੰ ਉਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।ਪੁਲਿਸ ਉਨ੍ਹਾਂ ਦੇ ਘਰੋਂ ਮੋਬਾਇਲ ਨਾਲ ਲੈ ਕੇ ਚਲੀ ਗਈ।
ਦੂਜੇ ਪਾਸੇ ਮਨਪ੍ਰੀਤ ਸਿੰਘ ਉਰਫ਼ ਮਨੀ ਦੀ ਮਾਤਾ ਨਸੀਬ ਕੌਰ ਨੇ ਦੱਸਿਆ ਕਿ ਪੁਲਿਸ ਸਾਡੇ ਘਰ ਆਈ ਸੀ ਅਤੇ ਅਸੀਂ ਆਪਣੇ ਲੜਕੇ ਨੂੰ ਪਹਿਲਾਂ ਹੀ ਘਰੋਂ ਬੇਦਖਲ ਕਰ ਦਿੱਤਾ ਹੈ ਕਿਉਂਕਿ ਉਹ ਨਸ਼ੇ ਦਾ ਆਦੀ ਹੈ।ਮਨਪ੍ਰੀਤ ਦੇ ਪਿਤਾ ਦਿਲ ਦੇ ਰੋਗੀ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਚਾਰ-ਪੰਜ ਦਿਨਾਂ ਤੋਂ ਘਰ ਨਹੀਂ ਆਇਆ।