ਦਿੱਲੀ MCD ਚੋਣਾਂ : ਆਮ ਆਦਮੀ ਪਾਰਟੀ ਵਧ ਰਹੀ ਬਹੁਮਤ ਵੱਲ, ਬੀਜੇਪੀ ਕਾਫੀ ਪਿੱਛੇ

0
299

ਨਵੀਂ ਦਿੱਲੀ | ਦਿੱਲੀ ਨਗਰ ਨਿਗਮ (ਐਮਸੀਡੀ) ਚੋਣਾਂ ਵਿੱਚ ‘ਆਪ’ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਚੋਣ ਕਮਿਸ਼ਨ ਮੁਤਾਬਕ 250 ਸੀਟਾਂ ‘ਚੋਂ ‘ਆਪ’ 54 ਸੀਟਾਂ ‘ਤੇ ਅੱਗੇ ਹੈ ਅਤੇ 82 ‘ਤੇ ਜਿੱਤ ਦਰਜ ਕੀਤੀ ਹੈ। ਜਦਕਿ ਭਾਜਪਾ 62 ਸੀਟਾਂ ‘ਤੇ ਜਿੱਤ ਦਰਜ ਕਰ ਕੇ 39 ਸੀਟਾਂ ‘ਤੇ ਅੱਗੇ ਹੈ, ਜਦਕਿ ਕਾਂਗਰਸ ਨੇ 4 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। MCD ਵਿੱਚ ਬਹੁਮਤ ਲਈ 126 ਸੀਟਾਂ ਦੀ ਲੋੜ ਹੈ।

1,349 ਉਮੀਦਵਾਰ ਚੋਣ ਮੈਦਾਨ ‘ਚ
ਐਮਸੀਡੀ ਚੋਣਾਂ 2022 ਲਈ 1349 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 709 ਮਹਿਲਾ ਉਮੀਦਵਾਰ ਸਨ। ਭਾਜਪਾ ਅਤੇ ‘ਆਪ’ ਨੇ ਸਾਰੀਆਂ 250 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ, ਜਦਕਿ ਕਾਂਗਰਸ ਦੇ 247 ਉਮੀਦਵਾਰ ਚੋਣ ਲੜੇ। ਜੇਡੀਯੂ ਨੇ 23 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ, ਜਦਕਿ ਏਆਈਐਮਆਈਐਮ ਨੇ 15 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ।

ਬਸਪਾ ਨੇ 174, ਐਨਸੀਪੀ ਨੇ 29, ਇੰਡੀਅਨ ਮੁਸਲਿਮ ਲੀਗ ਨੇ 12, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ 3, ਆਲ ਇੰਡੀਆ ਫਾਰਵਰਡ ਬਲਾਕ ਨੇ 4 ਅਤੇ ਸਪਾ, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ ਇੱਕ-ਇੱਕ ਸੀਟ ਤੋਂ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਤੋਂ ਇਲਾਵਾ 382 ਆਜ਼ਾਦ ਉਮੀਦਵਾਰ ਸਨ।