ਕੇਂਦਰ ਦਾ ਐਲਾਨ : 24 ਘੰਟੇ ਬਿਜਲੀ ਦੇ ਨਾਲ ਮਿਲੇਗੀ ਬਿੱਲ ‘ਚ ਵੀ ਰਾਹਤ…

0
2175

ਦਿੱਲੀ . ਕੋਰੋਨਾ ਮਹਾਮਾਰੀ(COVID -19 Pandemic) ਦੀ ਵਜ੍ਹਾ ਨਾਲ ਪੂਰੇ ਦੇਸ਼ ਵਿਚ ਕੀਤੇ ਲੌਕਡਾਊਨ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਹੁਣ ਬਿਜਲੀ ਕੰਪਨੀਆਂ ਲਈ ਰਾਹਤ ਪੈਕੇਜ ਜਾਰੀ ਕਰ ਦਿੱਤਾ ਹੈ। 24 ਘੰਟੇ ਬਿਜਲੀ ਉਪਲਬਧ ਕਰਾਉਣ ਅਤੇ ਬਿੱਲ ਦੇ ਲੇਟ ਹੋਣ ਉੱਤੇ ਹੁਣ ਕੋਈ ਚਾਰਜ ਨਹੀਂ ਵਸੂਲਿਆ ਜਾਵੇਗਾ।

ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਿਜਲੀ ਖਪਤਕਾਰ ਅਗਲੇ ਤਿੰਨ ਮਹੀਨੇ ਤੱਕ ਬਿਜਲੀ ਦਾ ਬਿਲ ਭਰਨੇ ਦੇ ਯੋਗ ਨਹੀਂ ਦਿਖਾਈ ਦੇ ਰਹੇ ਹਨ। ਇਸ ਲਈ ਬਿਜਲੀ ਕੰਪਨੀਆਂ ਦੇ ਕੋਲ ਕੈਸ਼ ਦੀ ਕਮੀ ਹੋ ਜਾਵੇਗੀ, ਲਿਹਾਜਾ ਊਰਜਾ ਮੰਤਰਾਲਾ ਨੇ ਰਾਹਤ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼ ਵਿਚ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ। ਜਿਸ ਕਾਰਨ ਦੇਸ਼ ਭਰ ਵਿਚ ਸਾਰਾ ਕਾਰੋਬਾਰ ਠੱਪ ਹੋ ਗਿਆ ਹੈ। ਇਸ ਦੌਰਾਨ ਲੋਨ, ਕਾਰ ਲੋਨ ਅਤੇ ਕਰੈਡਿਟ ਕਾਰਡ ਈਐਮ ਆਈ ਭਰਨ ਵਿਚ ਭਾਰੀ ਛੂਟ ਦਿੱਤੀ ਗਈ ਹੈ।

ਗਾਹਕਾਂ ਨੂੰ ਕਿਵੇਂ ਹੋਵੇਗਾ ਫਾਇਦਾ …

CERC (ਸੈਂਟਰਲ ਇਲੈਕਟਰਿਸਿਟੀ ਰੈਗੂਲੈਟਰੀ ਕਮਿਸ਼ਨ) ਬਿਜਲੀ ਡਿਸਟਰੀਬਿਊਸ਼ਨ ਕੰਪਨੀਆਂ ਉੱਤੇ ਲੇਟ ਚਾਰਜ ਸਰਚਾਰਜ ਆਦਿ ਨਹੀਂ ਲਗਾਏਗੀ। ਜੇਕਰ ਆਸਾਨ ਸ਼ਬਦਾਂ ਵਿੱਚ ਸਮਝੋਂ ਤਾਂ ਡਿਸਟਰੀਬਿਊਸ਼ਨ ਕੰਪਨੀਆਂ ਵੀ ਗਾਹਕ ਨੂੰ ਲੇਟ ਚਾਰਜ ਜਾਂ ਪੇਨਾਲਟੀ ਨਹੀਂ ਲਾਉਣਗੀਆਂ।

ਜੇਕਰ ਤੁਸੀਂ ਇਸ ਦੌਰਾਨ ਬਿੱਲ ਨਹੀਂ ਭਰ ਪਾਉਂਦੇ ਹਨ ਤੇ ਅੱਗੇ ਇਸ ਨੂੰ ਭਰ ਸਕਦੇ ਹੋ, ਇਸ ਉੱਤੇ ਕੋਈ ਵੀ ਵਾਧੂ ਚਾਰਜ ਨਹੀਂ ਵਸੂਲਿਆ ਜਾਵੇਗਾ। ਇਸ ਸਾਰੇ ਕਦਮਾਂ ਦੁਆਰਾ ਦੇਸ਼ ਵਿੱਚ 24 ਘੰਟੇ ਬਿਜਲੀ ਉਪਲੱਬਧ ਕਰਨਾ ਹੀ ਸਰਕਾਰ ਦਾ ਉਦੇਸ਼ ਹੈ।

ਬਿਜਲੀ ਨੂੰ ਲੈ ਕੇ ਸਰਕਾਰ ਦਾ ਐਲਾਨ

ਨਵੇਂ ਫੈਸਲੇ ਦੇ ਤਹਿਤ ਬਿਜਲੀ ਡਿਸਟਰੀਬਿਊਟ ਕਰਨ ਵਾਲੀਆਂ ਕੰਪਨੀਆਂ ਨੂੰ ਸਰਕਾਰ ਨੇ ਛੂਟ ਦਿੱਤੀ ਹੈ, ਯਾਨੀ ਇਹ ਕੰਪਨੀਆਂ ਬਿਜਲੀ ਪੈਦਾ ਕਰਨ ਵਾਲੀ ਕੰਪਨੀਆਂ ਦੀ ਬਾਕੀ ਰਕਮ ਬਾਅਦ ਵਿੱਚ ਦੇ ਸਕਦੀਆਂ ਹਨ। ਬਿਜਲੀ ਡਿਸਟਰੀਬਿਊਟ ਕਰਨ ਵਾਲੀ ਕੰਪਨੀਆਂ ਨੂੰ ਬਿਜਲੀ ਮਿਲਦੀ ਰਹੇਗੀ। ਉਨ੍ਹਾਂ ਨੂੰ ਤੁਰੰਤ ਪੈਸਾ ਚੁਕਾਉਣ ਲਈ ਨਹੀਂ ਕਿਹਾ ਜਾਵੇਗਾ।

ਬਿਜਲੀ ਡਿਸਟਰੀਬਿਊਸ਼ਨ ਕੰਪਨੀਆਂ ਨੂੰ ਐਡਵਾਂਸ ਰਕਮ ਦੀ ਵੀ ਹੁਣ ਕੇਵਲ 50 ਫੀਸਦੀ ਹੀ ਦੇਣੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਦੇਸ਼ ਵਿੱਚ 70 ਫੀਸਦੀ ਬਿਜਲੀ ਕੋਇਲੇ ਤੋਂ ਬਣਦੀ ਹੈ। ਇਸ ਲਈ ਕੋਇਲੇ ਦੀ ਸਪਲਾਈ ਵਿੱਚ ਅੜਚਨ ਨਹੀਂ ਆਉਣ ਦਿੱਤੀ ਜਾਵੇਗੀ। ਇਸਦੇ ਲਈ ਰੇਲਵੇ ਨੂੰ ਵੀ ਕੋਲਾ ਢੁਲਾਈ ਵਿੱਚ ਮਦਦ ਦੇਣ ਨੂੰ ਕਿਹਾ ਗਿਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।