ਵਿੱਦਿਆ ਮੰਦਰ ਸਕੂਲ ਹੁਸ਼ਿਆਰਪੁਰ ਦੀ ਸਰਪ੍ਰਸਤ ਸੰਤੋਸ਼ ਸੂਦ ਦਾ ਦੇਹਾਂਤ

0
1085

ਹੁਸ਼ਿਆਰਪੁਰ . ਬਹਾਦਰਪੁਰ ਦੀ ਰਹਿਣ ਵਾਲੀ ਸੰਤੋਸ਼ ਸੂਦ ਦਾ 90 ਸਾਲ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਮਾਲ ਰੋਡ, ਸ਼ਿਮਲਾ ਪਹਾੜੀ ਦੇ ਸਰਪ੍ਰਸਤ ਸਨ। ਉਹ ਆਪਣੇ ਪਿੱਛੇ ਇੱਕ ਬੇਟੀ ਆਰਤੀ ਮਹਿਤਾ ਅਤੇ 3 ਬੇਟੇ ਨੀਰਜ ਸੂਦ, ਬ੍ਰਿਗੇਡੀਅਰ (ਸੇਵਾਮੁਕਤ) ਇੰਦੀਵਰ ਸੂਦ ਅਤੇ ਅਨੁਪਮ ਸੂਦ ਨੂੰ ਛੱਡ ਗਏ ਹਨ। ਉਹਨਾਂ ਦੇ ਪਤੀ ਘਣਸ਼ਾਮ ਦਾਸ ਸੂਦ ਪਹਿਲਾਂ ਪੰਜਾਬ ਤੇ ਫਿਰ ਹਿਮਾਚਲ ਵਿੱਚ ਖੇਤੀਬਾੜੀ ਅਫ਼ਸਰ ਰਹੇ ਸਨ ਤੇ 1971 ਵਿਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ।

ਸੰਤੋਸ਼ ਸੂਦ ਦੇ ਸਭ ਤੋਂ ਛੋਟੇ ਬੇਟੇ ਤੇ ਵਿੱਦਿਆ ਮੰਦਰ ਸਕੂਲ ਦੇ ਮੈਨੇਜਰ ਅਨੁਪਮ ਸੂਦ ਨੇ ਦੱਸਿਆ ਕਿ 4 ਸਾਲ ਪਹਿਲਾਂ ਅਧਰੰਗ ਹੋਣ ਤੋਂ ਬਾਅਦ ਮਾਤਾ ਜੀ ਖ਼ੁਦ ਤੁਰਨ ਤੋਂ ਅਸਮਰੱਥ ਸਨ, ਪਰ ਉਹ ਮਾਨਸਿਕ ਤੌਰ ‘ਤੇ ਸਿਹਤਮੰਦ ਸਨ। 90 ਸਾਲਾਂ ਦੀ ਉਮਰ ਦੇ ਬਾਵਜੂਦ ਵੀ ਉਹਨਾਂ ਦੀ ਯਾਦਦਾਸ਼ਤ ਬਹੁਤ ਚੰਗੀ ਸੀ। ਅਨੁਪਮ ਸੂਦ ਨੇ ਦੱਸਿਆ ਕਿ ਸ਼ਾਮ ਦੇਹਾਂਤ ਤੋਂ  ਕਰੀਬ ਤਿੰਨ ਘੰਟੇ ਪਹਿਲਾਂ ਹੀ ਮਾਤਾ ਜੀ ਨੇ ਗੱਲਾਂ-ਗੱਲਾਂ ਵਿਚ ਹੀ ਇਸ ਸੰਸਾਰ ਨੂੰ ਛੱਡ ਕੇ ਜਾਣ ਦਾ ਜਿਕਰ ਕਰ ਦਿੱਤਾ ਸੀ।

ਸ਼ਾਮ ਨੂੰ 4 ਕੁ ਵਜੇ ਦੇ ਕਰੀਬ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਅੱਜ ਚਲੀ ਜਾਣਾ ਹੈ ਤੇ ਸ਼ਾਮ ਕਰੀਬ 7 ਵਜੇ ਮਾਤਾ ਜੀ ਨੇ ਆਖਰੀ ਸਾਹ ਲਏ। ਉਹ ਇਸ ਸੰਸਾਰ ਨੂੰ ਸ਼ਾਤੀਪੂਰਵਕ ਵਿਦਾ ਕਰ ਗਏ। ਉਹਨਾਂ ਦੀ ਬੇਟੀ ਆਰਤੀ ਸੂਦ ਮਹਿਤਾ ਹੁਸ਼ਿਆਰਪੁਰ ਵਿੱਚ ਕਿਡਜ਼ ਪਬਲਿਕ ਸਕੂਲ ਚਲਾਉਂਦੀ ਹੈ। ਅਨੁਪਮ ਸੂਦ ਨੇ ਦੱਸਿਆ ਕਿ ਅੰਤਿਮ ਆਖਰੀ ਸਮੇਂ ਦੌਰਾਨ ਉਹਨਾਂ ਦੀ ਭੈਣ ਨੇ ਮਾਤਾ  ਜੀ ਦੀ ਬਹੁਤ ਸੇਵਾ ਕੀਤੀ।