ਇੰਝ ਵੀ ਆ ਜਾਂਦੀ ਹੈ ਮੌਤ : ਚੰਗਾ ਨਜ਼ਾਰਾ ਦੇਖ ਕੇ ਨਹਿਰ ਕੋਲ ਰੁਕਿਆ ਪਰਿਵਾਰ, ਬੇਟੇ ਦਾ ਪੈਰ ਤਿਲਕਿਆ, ਬਚਾਉਣ ਗਿਆ ਪਿਓ ਨਹਿਰ ‘ਚ ਰੁੜ੍ਹਿਆ

0
595

ਜੰਮੂ| ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਕੇ ਨੋਇਡਾ ਪਰਤ ਰਹੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਪਠਾਨਕੋਟ-ਜੰਮੂ ਹਾਈਵੇਅ ‘ਤੇ ਸਥਿਤ ਮਾਧੋਪੁਰ ਸਥਿਤ ਪੰਪ ਤੋਂ ਪੈਟਰੋਲ ਪੁਆਉਣ ਤੋਂ ਬਾਅਦ ਪਰਿਵਾਰ ਨੇ ਚੰਗੀ ਜਗ੍ਹਾ ਦੇਖ ਕੇ ਆਪਣੀ ਕਾਰ ਰੋਕ ਲਈ। ਇਸ ਤੋਂ ਬਾਅਦ ਪਰਿਵਾਰ ਮਾਧੋਪੁਰ ਯੂ.ਬੀ.ਡੀ.ਸੀ. ਨਹਿਰ ਕੋਲ ਚਲਾ ਗਿਆ। ਇਸ ਦੌਰਾਨ ਅਚਾਨਕ ਬੇਟੇ ਦਾ ਪੈਰ ਤਿਲਕ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਿਆ।
ਬੇਟੇ ਨੂੰ ਨਹਿਰ ‘ਚ ਡਿੱਗਦਾ ਦੇਖ ਪਿਤਾ ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਹਾਲਾਂਕਿ ਬੇਟਾ ਨਹਿਰ ‘ਚ ਰੇਲਿੰਗ ਦੀ ਮਦਦ ਨਾਲ ਬਾਹਰ ਨਿਕਲਣ ‘ਚ ਕਾਮਯਾਬ ਹੋ ਗਿਆ। ਪਰ ਪਿਤਾ ਮਾਧੋਪੁਰ ਯੂਬੀਡੀਸੀ ਹਾਈਡਲ ਚੈਨਲ (ਨਹਿਰ) ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ। ਪੁਲਿਸ ਨੇ ਨਹਿਰ ਵਿੱਚ ਰੁੜ੍ਹੇ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਹੈ।
ਮ੍ਰਿਤਕ ਸੰਜੀਵ ਕੌਲ ਉੱਤਰ ਪ੍ਰਦੇਸ਼ ਦੇ ਨੋਇਡਾ ਦਾ ਰਹਿਣ ਵਾਲਾ ਸੀ। ਪਤਨੀ ਜਵਾਲਾ ਕੌਲ ਅਤੇ ਪੁੱਤਰ ਕਨਵ ਕੌਲ ਨੇ ਦੱਸਿਆ ਕਿ ਉਹ ਨੋਇਡਾ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਏ ਸਨ। ਉਹ ਦਰਸ਼ਨ ਕਰਕੇ ਆਪਣੀ ਕਾਰ ਵਿੱਚ ਨੋਇਡਾ ਵਾਪਸ ਜਾ ਰਹੇ ਸੀ। ਜੰਮੂ-ਕਸ਼ਮੀਰ ਤੋਂ ਪੰਜਾਬ ‘ਚ ਦਾਖਲ ਹੁੰਦੇ ਹੀ ਮਾਧੋਪੁਰ ‘ਚ ਹਾਈਵੇਅ ‘ਤੇ ਪੰਪ ਤੋਂ ਪੈਟਰੋਲ ਭਰਵਾਇਆ। ਨਹਿਰ ਦੇ ਆਲੇ-ਦੁਆਲੇ ਦਾ ਸੁੰਦਰ ਦ੍ਰਿਸ਼ ਦੇਖਣ ਲਈ ਪਰਿਵਾਰ ਇਥੇ ਰੁਕ ਗਿਆ।
ਇਸ ਦੌਰਾਨ ਬੇਟਾ ਨਹਿਰ ਦੇ ਬਿਲਕੁਲ ਕੰਢੇ ਚਲਾ ਗਿਆ। ਜਿੱਥੇ ਕਨਵ ਦਾ ਪੈਰ ਤਿਲਕ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਿਆ। ਕਨਵ ਨੂੰ ਨਹਿਰ ਵਿੱਚ ਵਹਿੰਦਾ ਦੇਖ ਕੇ ਪਿਤਾ ਸੰਜੀਵ ਕੌਲ ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਇਸ ਦੌਰਾਨ ਕਨਵ ਰੇਲਿੰਗ ਦੀ ਮਦਦ ਨਾਲ ਬਾਹਰ ਆ ਗਿਆ। ਪਰ ਪਿਤਾ ਸੰਜੀਵ ਕੌਲ ਦੀ ਨਹਿਰ ਵਿੱਚ ਵਹਿਣ ਕਾਰਨ ਮੌਤ ਹੋ ਗਈ। ਪੁਲਿਸ ਅਧਿਕਾਰੀ ਇੰਦਰਜੀਤ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਸੰਜੀਵ ਕੌਲ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।