ਪੰਜਾਬ ‘ਚ ਡਰੱਗ ਰੈਕੇਟ ‘ਤੇ ਨਵਜੋਤ ਸਿੱਧੂ ਦਾ ਧਮਾਕਾ, Twitter ‘ਤੇ ਲਿਖੀ ਵੱਡੀ ਗੱਲ, ਅੱਜ ਹੋਏਗਾ ਨਸ਼ਾ ਕਾਰੋਬਾਰੀਆਂ ਦਾ ਖੁਲਾਸਾ

0
6586

ਚੰਡੀਗੜ੍ਹ | ਪੰਜਾਬ ਦੇ 6 ਹਜ਼ਾਰ ਕਰੋੜ ਦੇ ਭੋਲਾ ਡਰੱਗ ਰੈਕੇਟ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਹੋਣ ਜਾ ਰਹੀ ਹੈ। ਇਸ ਮਾਮਲੇ ‘ਤੇ ਨਵਜੋਤ ਸਿੰਘ ਸਿੱਧੂ ਦਾ ਟਵੀਟ ਸਾਹਮਣੇ ਆਇਆ ਹੈ।

ਸਿੱਧੂ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਦੇ ਖੁੱਲ੍ਹਦੇ ਹੀ ਮਜੀਠੀਆ ਨਾਲ ਜੁੜੇ ਕਰੋੜਾਂ ਰੁਪਏ ਦੇ ਡਰੱਗ ਰੈਕੇਟ ਦੀਆਂ ਪਰਤਾਂ ਖੁੱਲ੍ਹ ਜਾਣਗੀਆਂ।

ਉਨ੍ਹਾਂ ਆਪਣੇ ਟਵੀਟ ‘ਚ ਲਿਖਿਆ, “ਮਜੀਠੀਆ ਨਾਲ ਜੁੜੇ ਕਰੋੜਾਂ ਦੇ ਡਰੱਗ ਰੈਕੇਟ ‘ਤੇ ਸਪੈਸ਼ਲ ਟਾਸਕ ਫੋਰਸ (STF) ਦੀ ਰਿਪੋਰਟ ਅੱਜ ਮਾਣਯੋਗ ਹਾਈਕੋਰਟ ‘ਚ ਖੋਲ੍ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਢੇ 3 ਸਾਲ ਦੇ ਇੰਤਜ਼ਾਰ ਤੋਂ ਬਾਅਦ ਅਦਾਲਤ ਮੁੱਖ ਆਰੋਪੀ ਦਾ ਨਾਂ ਦੱਸੇਗੀ।”

ਦੱਸ ਦੇਈਏ ਕਿ ਹਾਈਕੋਰਟ ਵੱਲੋਂ ਪੰਜਾਬ ਦੇ ਡਰੱਗ ਮਾਮਲੇ ਦੀ ਜਲਦੀ ਸੁਣਵਾਈ ਵਾਲੀ ਪਟੀਸ਼ਨ ਨੂੰ ਪਿਛਲੀ ਸੁਣਵਾਈ ਦੌਰਾਨ ਮਨਜ਼ੂਰੀ ਦਿੱਤੀ ਗਈ ਸੀ। ਪਹਿਲਾਂ ਇਸ ਮਾਮਲੇ ਦੀ ਸੁਣਵਾਈ ਨਵੰਬਰ ‘ਚ ਹੋਣੀ ਸੀ, ਜੋ ਕਿ ਪਿਛਲੀ ਸੁਣਵਾਈ ਦੌਰਾਨ 13 ਅਕਤੂਬਰ ਨੂੰ ਤੈਅ ਕੀਤੀ ਗਈ।

8 ਸਾਲ ਤੋਂ ਕੋਰਟ ‘ਚ ਵਿਚਾਰ ਅਧੀਨ ਹੈ ਮਾਮਲਾ

ਡਰੱਗ ਕਾਰੋਬਾਰ ਦਾ ਇਹ ਮਾਮਲਾ ਕਰੀਬ 8 ਸਾਲ ਤੋਂ ਕੋਰਟ ‘ਚ ਵਿਚਾਰ ਅਧੀਨ ਹੈ। ਉਥੇ ਹੀ ਪਿਛਲੇ 2 ਸਾਲਾਂ ‘ਚ ਇਸ ਕੇਸ ਵਿੱਚ ਕੋਈ ਸੁਣਵਾਈ ਨਹੀਂ ਹੋ ਸਕੀ।

ਦਰਅਸਲ ਮੋਹਾਲੀ ਦੇ ਰਹਿਣ ਵਾਲੇ ਤਰਲੋਚਨ ਸਿੰਘ ਨੇ ਪੰਜਾਬ ‘ਚ ਡਰੱਗ ਕਾਰੋਬਾਰ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਸਾਲ 2013 ‘ਚ ਉਨ੍ਹਾਂ ਨੇ ਜੇਲ ਅਧਿਕਾਰੀਅਂ ਦੀ ਮਿਲੀਭੁਗਤ ਨਾਲ ਪੰਜਾਬ ‘ਚ ਚੱਲ ਰਹੇ ਨਸ਼ੇ ਦੇ ਰੈਕੇਟ ਦਾ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਇਸ ਨੂੰ ਲੋਕਾਂ ਨਾਲ ਜੁੜਿਆ ਮਾਮਲਾ ਦੱਸਦੇ ਹੋਏ ਗੰਭੀਰਤਾ ਨਾਲ ਲਿਆ ਸੀ। ਕੋਰਟ ਨੇ ਉਸ ਸਮੇਂ ਪੰਜਾਬ ਸਰਕਾਰ ਤੋਂ ਇਸ ਮਾਮਲੇ ‘ਚ ਸਪੱਸ਼ਟੀਕਰਨ ਵੀ ਮੰਗਿਆ ਸੀ।

LEAVE A REPLY

Please enter your comment!
Please enter your name here