COVID-19 : ਸ਼ਤਾਬਦੀ ਟ੍ਰੇਨ ‘ਚ ਸ਼ੱਕੀ ਮਰੀਜ਼ ਪਹੁੰਚਿਆ ਅੰਮ੍ਰਿਤਸਰ, ਸੈਂਪਲ ਜਾਂਚ ਲਈ ਭੇਜੇ

    0
    395

    ਅਮ੍ਰਿਤਸਰ. ਸ੍ਰੀ ਗੁਰੂ ਨਾਨਕ ਦੇਵ ਜੀ ਹਮਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਦਾਖਲ ਕੀਤਾ ਗਿਆ ਹੈ। ਡਾਕਟਰਾਂ ਨੇ ਉਸ ਦਾ ਸੈਂਪਲ ਲੈ ਕੇ ਸਰਕਾਰੀ ਮੈਡੀਕਲ ਕਾਲਜ ਸਥਿਤ ਲੈਬਾਰਟਰੀ ‘ਚ ਭੇਜ ਦਿੱਤਾ ਹੈ। ਇਹ ਸ਼ਕੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਯੂ. ਕੇ. ਤੋਂ ਦਿੱਲੀ ਏਅਰਪੋਰਟ ਉਤਰਿਆ ਸੀ। ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵਲੋਂ ਕੀਤੀ ਗਈ ਸਖਤੀ ਕਾਰਨ ਉਹ ਸ਼ਤਾਬਤੀ ਤੋਂ ਅੰਮ੍ਰਿਤਸਰ ਆਇਆ ਸੀ।

    ਮਰੀਜ਼ ਦੇ ਕਿਸੇ ਪਰਿਵਾਰਕ ਮੈਂਬਰ ਨੇ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਇਕ ਰਿਸ਼ਤੇਦਾਰ ਵਿਦੇਸ਼ ਤੋਂ ਆਇਆ ਹੈ ਅਤੇ ਉਸ ਨੂੰ ਖਾਂਸੀ, ਜੁਕਾਮ ਦੀ ਸ਼ਿਕਾਇਤ ਹੈ। ਇਸ ਤੋਂ ਬਾਅਦ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਕਰਵਾਇਆ ਗਿਆ।

    ਇਸੇ ਤਰ੍ਹਾਂ ਤਰਨਤਾਰਨ ‘ਚ ਕੋਰੋਨਾ ਤੋਂ ਪ੍ਰਭਾਵਿਤ ਸ਼ੱਕੀ ਮਰੀਜ਼ ਦਾ ਪਤਾ ਲੱਗਾ ਹੈ। 23 ਸਾਲਾ ਨੌਜਵਾਨ 24 ਫਰਵਰੀ ਨੂੰ ਟੂਰਿਸਟ ਵੀਜੇ ‘ਤੇ ਦੋਹਾਕਤਰ ਘੁੰਮਣ ਗਿਆ ਸੀ ਅਤੇ 28 ਫਰਵਰੀ ਨੂੰ ਵਾਪਸ ਆ ਗਿਆ ਸੀ। ਸ਼ੁੱਰਵਾਰ ਸਵੇਰੇ ਉਹ ਖੁਦ ਹੀ ਸਿਵਲ ਹਸਪਤਾਲ ਪਹੁੰਚਿਆ ਅਤੇ ਖਾਂਸੀ, ਜੁਕਾਮ ਅਤੇ ਗਲੇ ‘ਚ ਦਰਦ ਦੀ ਸ਼ਿਕਾਇਤ ਕੀਤੀ। ਸਿਵਲ ਸਰਜਨ ਡਾ. ਅਨੂਪ ਕੁਮਾਰ ਦੇ ਨਿਰਦੇਸ਼ ‘ਤੇ ਹਰਮਨਪ੍ਰੀਤ ਸਿੰਘ ਨੂੰ ਤੁਰੰਤ ਹਸਪਤਾਲ ‘ਚ ਬਣਾਏ ਗਏ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ। ਸਿਹਤ ਵਿਭਾਗ ਨੇ ਮਰੀਜ਼ ਦੇ ਸੈਂਪਲ ਟੈਸਟ ਲਈ ਲੈ ਲਏ ਹਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।