ਕੋਵਿਡ-19 : ਪੰਜਾਬ ਦੇ 8 ਜ਼ਿਲ੍ਹਿਆਂ ‘ਚ 19 ਕੰਟੇਨਮੈਂਟ ਜ਼ੋਨ ਸਥਾਪਤ

0
500

• ਉੱਚ ਜੋਖਮ ਦੇ ਨਾਲ ਸਹਿ ਰੋਗ ਵਾਲੇ ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ ਵਿੱਚ ਦਾਖ਼ਲ ਨਹੀਂ ਕੀਤਾ ਜਾਵੇਗਾ
• ਸਿਵਲ ਸਰਜਨ ਇਹ ਸੁਨਿਸ਼ਚਿਤ ਕਰਨਗੇ ਕਿ ਕੋਵਿਡ ਕੇਅਰ ਸੈਂਟਰ ਕੋਲ ਢੁੱਕਵੀਂ ਆਕਸੀਜਨ ਨਾਲ ਲੈਸ ਬੇਸਿਕ ਲਾਈਫ ਸਪੋਰਟ ਐਂਬੂਲੈਂਸ ਹੋਵੇ
• ਘਰ ਘਰ ਨਿਗਰਾਨੀ ਮੁਹਿੰਮ ਤਹਿਤ  8,40,223 ਵਿਅਕਤੀਆਂ ਦਾ ਸਰਵੇਖਣ ਕੀਤਾ

ਚੰਡੀਗੜ੍ਹ. ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਇਲਾਕਿਆਂ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਖ਼ਤ ਕਾਰਜਨੀਤੀ ਲਾਗੂ ਕੀਤੀ ਗਈ ਹੈ। ਜਿਸ ਤਹਿਤ ਹੁਣ ਤੱਕ 8 ਜ਼ਿਲ੍ਹਿਆਂ ਵਿੱਚ 19 ਕੰਟੇਨਮੈਂਟ ਜ਼ੋਨ ਸਥਾਪਤ ਕੀਤੇ ਗਏ ਹਨ ਜਿਸ ਵਿੱਚ ਤਕਰੀਬਨ 25000 ਵਿਅਕਤੀ ਆਉਂਦੇ ਹਨ। ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਇੱਕ ਗਲੀ ਜਾਂ ਦੋ ਨਾਲ ਲੱਗਦੀਆਂ ਗਲੀਆਂ, ਇੱਕ ਮੁਹੱਲਾ ਜਾਂ ਰਿਹਾਇਸ਼ੀ ਸੁਸਾਇਟੀ ਵਜੋਂ ਕੰਟੇਨਮੈਂਟ ਜ਼ੋਨਾਂ ਦੀ ਸਪੱਸ਼ਟ ਰੂਪ ਵਿੱਚ ਨਿਸ਼ਾਨਦੇਹੀ ਕੀਤੀ ਗਈ ਹੈ। ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਖਾਸ ਖੇਤਰ ਵਿਚ ਕੋਵਿਡ-19 ਮਾਮਲਿਆਂ ਦੀ ਕੁੱਲ ਗਿਣਤੀ ‘ਤੇ ਨਿਰਭਰ ਕਰਦਾ ਹੈ ਤਾਂ ਜੋ ਸਾਰੇ ਉੱਚ ਜੋਖਮ ਵਾਲੇ ਸੰਪਰਕਾਂ ਦੀ ਸਕ੍ਰੀਨਿੰਗ, ਟਰੇਸਿੰਗ, ਟੈਸਟਿੰਗ ਅਤੇ ਕਾਉਂਸਲਿੰਗ ਵਰਗੀਆਂ ਗਤੀਵਿਧੀਆਂ ਕਰਨ ਲਈ ਮਾਨਵੀ ਸ਼ਕਤੀ ਦੀ ਢੁੱਕਵੀਂ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ। ਪੇਂਡੂ ਖੇਤਰਾਂ ਵਿੱਚ, ਇਸ ਵਿੱਚ ਪੂਰਾ ਪਿੰਡ ਹੋ ਸਕਦਾ ਹੈ ਜਾਂ ਪਿੰਡ ਦੇ ਇੱਕ ਹਿੱਸੇ ਤੱਕ ਸੀਮਿਤ ਹੋ ਸਕਦਾ ਹੈ। ਇਸ ਵੇਰਵੇ ਦਾ ਮੂਲ ਸਿਧਾਂਤ ਛੋਟੇ / ਸੀਮਤ ਖੇਤਰਾਂ ਵਿੱਚ ਇਨ•ਾਂ ਜ਼ੋਨਾਂ ਦੀ ਢੁੱਕਵੀਂ ਨਿਸ਼ਾਨਦੇਹੀ ਕਰਨਾ ਹੈ। ਅਜਿਹੇ ਖੇਤਰਾਂ ਦੀ ਪਹਿਲਾਂ ਪਛਾਣ ਕਰਨਾ ਲਾਗ ਦੇ ਫੈਲਣ ਨੂੰ ਰੋਕਣ ਵਿੱਚ ਸਫਲ ਸਾਬਤ ਹੋਇਆ ਹੈ। ਇਸ ਤਰ•ਾਂ ਕੰਟੇਨਮੈਂਟ ਖੇਤਰਾਂ ਵਿੱਚ ਸਾਰੇ ਲੋਕਾਂ ਦੀ ਨਿਯਮਤ ਰੂਪ ਵਿੱਚ ਸਕਰੀਨਿੰਗ ਕੀਤੀ ਜਾਂਦੀ ਹੈ ਅਤੇ ਕੋਵਿਡ -19 ਦੇ ਸਾਰੇ ਸੰਭਾਵਿਤ ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਪਾਜ਼ੇਟਿਵ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਸੈਂਟਰਾਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਉੱਚ ਜੋਖਮ ਵਾਲੇ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ  ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ 60 ਸਾਲ ਤੋਂ ਵੱਧ ਉਮਰ ਵਾਲੇ ਜਾਂ ਹੋਰ ਬਿਮਾਰੀਆਂ ਜਿਵੇਂ ਕਿ ਸ਼ੂਗਰ ਰੋਗ, ਹਾਈਪਰਟੈਨਸ਼ਨ ਆਦਿ ਤੋਂ ਪੀੜਤ  ਉੱਚ ਜੋਖਮ ਵਾਲੇ ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ (ਸੀ.ਸੀ.ਸੀ.) ਵਿੱਚ ਦਾਖ਼ਲ ਨਹੀਂ ਕੀਤਾ ਜਾਵੇਗਾ। ਲੈਵਲ-1 ਅਤੇ ਲੈਵਲ-2 ਦੇ ਮਰੀਜ਼ਾਂ ਨੂੰ ਲੈਵਲ-3 ਸੁਵਿਧਾ ਵਿਚ ਦਾਖਲ ਨਹੀਂ ਕੀਤਾ ਜਾਵੇਗਾ। ਕੋਵਿਡ ਕੇਅਰ ਸੈਂਟਰ ਦੇ ਮਰੀਜ਼ਾਂ ਨੂੰ ਸਿਰਫ ਤਾਂ ਹੀ ਲੇਵਲ -2 ਫੈਸਲਿਟੀ ਵਿੱਚ ਤਬਦੀਲ ਕੀਤਾ ਜਾਏਗਾ ਜੇ ਪਹਿਲਾਂ ਜਾਰੀ ਕੀਤੇ ਰੈਫਰਲ ਮਾਪਦੰਡ ਅਨੁਸਾਰ ਸੁਝਾਇਆ ਗਿਆ ਹੋਵੇ। ਹਰੇਕ ਕੋਵਿਡ ਕੇਅਰ ਸੈਂਟਰ ਕੋਲ ਢੁਕਵੀਂ ਆਕਸੀਜਨ ਨਾਲ ਲੈਸ  ਇੱਕ ਸਮਰਪਿਤ ਬੇਸਿਕ ਲਾਈਫ ਸਪੋਰਟ ਐਂਬੂਲੈਂਸ (ਬੀਐਲਐਸਏ) 24*7 ਘੰਟੇ ਉਪਲੱਬਧ ਹੋਣੀ ਚਾਹੀਦੀ ਹੈ ਤਾਂ ਜੋ ਜੇ ਲੱਛਣ ਘੱਟ ਤੋਂ ਮੱਧਮ ਜਾਂ ਗੰਭੀਰ ਹੁੰਦੇ ਹਨ ਤਾਂ ਵਿਅਕਤੀ ਨੂੰ ਸਮਰਪਿਤ ਉੱਚ ਸਿਹਤ ਸੰਸਥਾਵਾਂ ਵਿੱਚ ਸੁਰੱਖਿਅਤ ਲਿਜਾਇਆ ਜਾ ਸਕੇ। ਉਨ•ਾਂ ਕਿਹਾ ਕਿ ਕਿ ਬਿਨਾਂ ਲੱਛਣ ਅਤੇ ਘੱਟ ਲੱਛਣ ਵਾਲੇ ਮਰੀਜ਼ਾਂ ਦਾ ਲੈਵਲ -1 (ਸੀ.ਸੀ.ਸੀ.) ਵਿਖੇ ਧਿਆਨ ਰੱਖਿਆ ਜਾਵੇਗਾ।
“ਘਰ ਘਰ ਨਿਗਰਾਨੀ“ ਮੁਹਿੰਮ ਬਾਰੇ ਦੱਸਦੇ ਹੋਏ ਸ. ਸਿੱਧੂ ਨੇ ਕਿਹਾ ਕਿ ਲੱਛਣਾਂ ਦਾ ਜਲਦੀ ਪਤਾ ਲਗਾਉਣ ਅਤੇ ਸਮੇਂ ਸਿਰ ਜਾਂਚ ਨੂੰ ਯਕੀਨੀ ਬਣਾਉਣ ਲਈ ਆਸ਼ਾ ਵਰਕਰਾਂ / ਕਮਿਉਨਿਟੀ ਵਲੰਟੀਅਰਾਂ ਦੀ ਸਹਾਇਤਾ ਨਾਲ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ। ਐਪ ਦੇ ਜ਼ਰੀਏ, 30 ਸਾਲ ਤੋਂ ਵੱਧ ਉਮਰ ਦੀ ਪੂਰੀ ਦਿਹਾਤੀ ਅਤੇ ਸ਼ਹਿਰੀ ਆਬਾਦੀ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਸ ਵਿੱਚ ਸਹਿ-ਬਿਮਾਰੀ ਵਾਲੇ ਲੋਕਾਂ ਦੀ ਜਾਂਚ ਅਤੇ ਐਸ.ਏ.ਆਰ.ਆਈ / ਆਈ.ਐਲ.ਆਈ ਨਿਗਰਾਨੀ ਵੀ ਸ਼ਾਮਲ ਹੈ। ਇਕੱਤਰ ਕੀਤਾ ਗਿਆ ਡੇਟਾ ਰਿਸਕ ਮੈਪਿੰਗ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। 22 ਜੂਨ 2020 ਤੱਕ, 8,40,223 ਵਿਅਕਤੀਆਂ ਦਾ ਸਰਵੇਖਣ ਕੀਤਾ ਗਿਆ ਹੈ, ਜਿਨ•ਾਂ ਵਿਚੋਂ 8,36,829 ਵਿੱਚ ਵਾਇਰਸ ਦੇ ਲੱਛਣ ਨਹੀਂ ਪਾਏ ਗਏ ਅਤੇ 3997 ਵਿੱਚ ਖੰਘ, ਬੁਖਾਰ, ਗਲੇ ਵਿੱਚ ਖਰਾਸ਼, ਸਾਹ ਚੜ•ਣਾ ਆਦਿ ਦੇ ਲੱਛਣ ਪਾਏ ਗਏ ਹਨ। ਇਹ ਸਰਵੇਖਣ ਜੋ ਅਜੇ ਚੱਲ ਰਿਹਾ ਹੈ, 5512 ਪਿੰਡਾਂ ਅਤੇ 1112 ਸ਼ਹਿਰੀ ਵਾਰਡਾਂ ਵਿੱਚ ਮੁਕੰਮਲ ਹੋ ਗਿਆ ਹੈ।