ਭਾਣਜੇ ਦੇ ਰਿਸ਼ਵਤ ਮਾਮਲੇ ‘ਤੇ ਚੰਨੀ ਵਲੋਂ ਦਿੱਤੀ ਸਫਾਈ ‘ਤੇ ਬੋਲੇ ਮੁੱਖ ਮੰਤਰੀ ਮਾਨ, ਕਿਹਾ- ਚੰਨੀ ਸਾਬ੍ਹ ਢਕੇ ਰਹੋ

0
632

ਚੰਡੀਗੜ੍ਹ| ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਉਤੇ ਵਿਵਾਦ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਆਪਣੇ ਭਾਣਜੇ ਦੇ ਮਾਮਲੇ ਵਿਚ ਦਿੱਤੀ ਸਫਾਈ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕੱਸਦਿਆਂ ਕਿਹਾ ਹੈ ਕਿ ਚੰਨੀ ਸਾਬ੍ਹ ਇਸ ਮਾਮਲੇ ‘ਤੇ ਤੁਸੀੰ ਢਕੇ ਰਹੋ ਤਾਂ ਚੰਗਾ ਹੈ, ਨਹੀਂ ਤਾਂ ਮੈਂ ਉਸ ਕ੍ਰਿਕਟਰ ਨੂੰ ਸਾਹਮਣੇ ਲੈ ਆਉਣਾ ਹੈ।

ਅਸਲ ਵਿਚ ਲੰਘੇੇ ਦਿਨੀਂ ਭਗਵੰਤ ਮਾਨ ਨੇ ਇਕ ਬਿਆਨ ਸਾਂਝਾ ਕਰਦਿਆਂ ਸਟੇਜ ਤੋਂ ਕਿਹਾ ਸੀ ਕਿ ਪੰਜਾਬ ਦਾ ਇਕ ਕ੍ਰਿਕਟਰ ਚੰਨੀ ਸਾਬ੍ਹ ਦੇ ਮੁੱਖ ਮੰਤਰੀ ਹੁੰਦਿਆਂ ਸਰਕਾਰੀ ਨੌਕਰੀ ਲਈ ਗਿਆ ਸੀ ਤੇ ਚੰਨੀ ਨੇ ਅੱਗੋਂ ਉਸਨੂੰ ਆਪਣੇ ਭਾਣਜੇ ਕੋਲ ਭੇਜ ਦਿੱਤਾ ਸੀ। ਜਿਸਨੇ ਉਕਤ ਖਿਡਾਰੀ ਤੇ ਉਸਦੇ ਪਿਤਾ ਤੋਂ ਨੌਕਰੀ ਬਦਲੇ 2 ਕਰੋੜ ਦੀ ਮੰਗ ਕੀਤੀ ਸੀ।

ਅੱਜ ਇਸੇ ਮਾਮਲੇ ਵਿਚ ਚੰਨੀ ਵਲੋਂ ਗੁਰਦੁਆਰਾ ਸਾਹਿਬ ਜਾ ਕੇ ਦਿੱਤੀ ਸਫਾਈ ਉਤੇ ਮੁੱਖ ਮੰਤਰੀ ਮਾਨ ਨੇ ਦੂਬਾਰਾ ਤੰਜ ਕੱਸਿਆ ਹੈ ਕਿ ਚੰਨੀ ਸਾਬ੍ਹ ਢਕੇ ਰਹੋ, ਨਹੀਂ ਤਾਂ ਉਹ ਉਸ ਕ੍ਰਿਕਟਰ ਨੂੰ ਸਾਹਮਣੇ ਲੈ ਆਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਚੰਨੀ ਜੀ ਤੁਸੀਂ ਪਹਿਲਾਂ ਇਕ ਵਾਰ ਆਪਣੇ ਭਾਣਜੇ-ਭਤੀਜਿਆਂ ਤੋਂ ਪੁੱਛ ਲਵੋ। ਫਿਰ ਨਾ ਕਹਿਓ ਦੱਸਿਆ ਨੀਂ।

https://www.facebook.com/punjabibulletin/videos/982268329465520