ਹੁਣ 5 ਮਿੰਟ ‘ਚ ਪਤਾ ਲੱਗੇਗਾ ਕੋਰੋਨਾ ਹੈ ਜਾਂ ਨਹੀਂ?

0
604

ਜਲੰਧਰ . ਅਮਰੀਕਾ ਦੀ ਲੈਬ ਨੇ ਇਕ ਪੋਰਟੇਬਲ ਟੈਸਟ ਉਪਕਰਨ (ਅਸਾਨੀ ਨਾਲ ਇਕ ਤੋਂ ਦੂਜੀ ਥਾਂ ਲਿਜਾ ਸਕਣ ਵਾਲਾ) ਜਾਰੀ ਕੀਤਾ ਹੈ ਜੋ ਸਿਰਫ਼ ਪੰਜ ਮਿੰਟ ਵਿਚ ਕੋਵਿਡ-19 ਪਾਜ਼ੀਟਿਵ ਹੋਣ ਬਾਰੇ ਜਾਣਕਾਰੀ ਦੇਣ ਵਿਚ ਸਮਰੱਥ ਹੈ।

ਐੱਬਟ ਲੈਬਾਰਟਰੀਜ਼ ਨੇ ਕਿਹਾ ਹੈ ਕਿ ਅਮਰੀਕੀ ਖ਼ੁਰਾਕ ਤੇ ਡਰੱਗ ਅਥਾਰਿਟੀ (ਐੱਫਡੀਏ) ਨੇ ਇਸ ਟੈਸਟ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਹੈ। ਅਗਲੇ ਹਫ਼ਤੇ ਤੋਂ ਇਹ ਟੈਸਟ ਕਿੱਟ ਸਿਹਤ ਸੰਭਾਲ ਵਿਚ ਜੁਟੇ ਹੋਏ ਮੁਲਾਜ਼ਮਾਂ ਤੇ ਅਥਾਰਿਟੀ ਨੂੰ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਟੈਸਟ ਉਪਕਰਨ ਛੋਟੇ ਜਿਹੇ ਟੋਸਟਰ ਵਰਗਾ ਹੈ ਤੇ ਮੌਲੀਕਿਊਲਰ ਤਕਨੀਕ ਦੀ ਵਰਤੋਂ ਕੀਤੀ ਗਈ ਹੈ।

ਟੈਸਟ ਦਾ ਨਤੀਜਾ ਜੇਕਰ ਨੈਗੇਟਿਵ ਹੋਵੇਗਾ ਤਾਂ ਵੀ ਇਹ ਸਿਰਫ਼ 13 ਮਿੰਟ ਵਿਚ ਦੱਸ ਦੇਵੇਗਾ।

ਐੱਬਟ ਦੇ ਪ੍ਰਧਾਨ ਤੇ ਮੁੱਖ ਅਪਰੇਟਿੰਗ ਅਧਿਕਾਰੀ ਰੌਬਰਟ ਫੋਰਡ ਨੇ ਕਿਹਾ ਕਿ ਇਹ ਮੌਲੀਕਿਊਲਰ ਟੈਸਟ ਮਿੰਟਾਂ ਵਿਚ ਨਤੀਜੇ ਦੇਵੇਗਾ। ਇਹ ਬੀਮਾਰੀ ਨਾਲ ਲੜਨ ਲਈ ਪਹਿਲਾਂ ਉਪਲੱਬਧ ਸਮੱਗਰੀ ਵਿਚ ਹੋਰ ਵਾਧਾ ਕਰੇਗਾ। ਟੈਸਟ ਦਾ ਸਾਈਜ਼ ਛੋਟਾ ਹੋਣ ਦਾ ਮਤਲਬ ਹੈ ਕਿ ਇਸ ਨੂੰ ਹਸਪਤਾਲ ਦੀਆਂ ਚਾਰ ਕੰਧਾਂ ਅੰਦਰ ਵਰਤਣ ਦੀ ਬਜਾਏ ਬਾਹਰ ਵੀ ਵਰਤਿਆ ਜਾ ਸਕਦਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।