ਜਲੰਧਰ ਦੇ ਵੱਡੇ ਡਾਕਟਰ ਸਮੇਤ 78 ਲੋਕਾਂ ਨੂੰ ਹੋਇਆ ਕੋਰੋਨਾ

0
1772

ਜਲੰਧਰ | ਕੋਰੋਨਾ ਦੇ ਟੈਸਟ ਵੱਧਣ ਨਾਲ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਜਲੰਧਰ ਜ਼ਿਲੇ ਚ ਵਧਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਕੋਰੋਨਾ ਨਾਲ 1 ਮੌਤ ਹੋਈ ਅਤੇ 78 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ।

ਜਲੰਧਰ ਦੇ ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਦੇ ਨਿੱਜੀ ਹਸਪਤਾਲ ਦੇ ਡਾਕਟਰ, ਇੱਕ ਕਾਂਗਰਸ ਲੀਡਰ ਦੀ ਰਿਪੋਰਟ ਵੀ ਅੱਜ ਪਾਜੀਟਿਵ ਆਈ ਹੈ।

ਅੱਜ ਦੇ ਕੇਸ ਮਾਡਲ ਟਾਊਨ, ਦਿਲਬਾਗ ਨਗਰ, ਅਰਜੁਨ ਨਗਰ, ਬਦਰੀਦਾਸ ਕਾਲੋਨੀ, ਮੁਹੱਲਾ ਗੋਬਿੰਦਗੜ੍ਹ, ਸ਼ਹੀਦ ਬਾਬੂ ਲਾਭ ਸਿੰਘ ਨਗਰ ਤੋਂ ਆਏ ਹਨ।

ਕੋਰੋਨਾ ਵੈਕਸੀਨ ਲਗਾਏ ਜਾਣ ਦੌਰਾਨ ਵੀ ਕੇਸ ਵੱਧ ਰਹੇ ਹਨ। ਇਸ ਲਈ ਸਿਹਤ ਵਿਭਾਗ ਨੇ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3cNhZaa ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/2MTgTyt)

LEAVE A REPLY

Please enter your comment!
Please enter your name here