ਬਠਿੰਡਾ ‘ਚ ਹੁਣ ਤੱਕ 1729 ਲੌਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਐਕਟਿਵ ਕੇਸ 4

0
961

ਬਠਿੰਡਾ. ਜ਼ਿਲੇ ਵਿਚ ਕੋਵਿਡ 19 ਬਿਮਾਰੀ ਸਬੰਧੀ ਹੁਣ ਤੱਕ 1782 ਨਮੂਨੇ ਜਾਂਚ ਲਈ ਭੇਜੇ ਗਏ ਸਨ। ਇੰਨਾਂ ਵਿਚੋਂ 1729 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਜਦ ਕਿ 10 ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜ਼ਿਲੇ ਵਿਚ 43 ਲੋਕਾਂ ਦੀਆਂ ਕਰੋਨਾ ਟੈਸਟ ਰਿਪੋਰਟਾ ਪਾਜਿਟਿਵ ਆਈਆਂ ਸਨ। ਇੰਨਾਂ ਵਿਚੋ 39 ਠੀਕ ਹੋ ਕੇ ਘਰ ਪਰਤ ਚੁੱਕੇ ਹਨ ਅਤੇ ਇਸ ਸਮੇਂ ਕੇਵਲ 4 ਲੋਕ ਸਰਕਾਰੀ ਹਸਪਤਾਲ ਵਿਚ ਡਾਕਟਰੀ ਦੇਖਰੇਖ ਹੇਠ ਹਨ।