ਕੋਰੋਨਾ ਕਹਿਰ : ਹਜ਼ੂਰ ਸਾਹਿਬ ਤੋਂ ਪਰਤੇ ਟਾਂਡਾ ਉੜਮੁੜ ਦੇ 10 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੀਟਿਵ

    0
    1712

    ਹੁਸ਼ਿਆਰਪੁਰ . ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਦੇ ਲਏ ਗਏ ਸੈਪਲਾਂ ਵਿੱਚੋਂ ਆਈਆਂ ਰਿਪੋਰਟਾਂ ਵਿੱਚੋਂ ਟਾਂਡਾ ਇਲਾਕੇ ਨਾਲ ਸੰਬੰਧਿਤ 10 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਸਾਰਿਆਂ ਨੂੰ ਪ੍ਰਸਾਸ਼ਨ ਨੇ ਟਾਂਡਾ ਇਲਾਕੇ ਵਿੱਚ ਆਉਣ ਤੋਂ ਪਹਿਲਾਂ ਹੀ ਬਾਕੀ ਸ਼ਰਧਾਲੂਆਂ ਦੀ ਤਰ੍ਹਾਂ ਹੁਸ਼ਿਆਰਪੁਰ ਆਈਸੋਲੇਸ਼ਨ ਸੈਂਟਰ ਵਿੱਚ ਠਹਿਰਾਇਆ ਗਿਆ ਹੈ। ਇਨ੍ਹਾਂ ਵਿੱਚ ਜਸਜੀਤ ਸਿੰਘ ਪੁੱਤਰ ਦਲਜੀਤ ਸਿੰਘ ਨਿਵਾਸੀ   ਢਡਿਆਲਾ, ਅਜਮੇਰ ਸਿੰਘ ਪੁੱਤਰ ਕ੍ਰਿਪਾ ਸਿੰਘ ਨਿਵਾਸੀ ਟਾਂਡਾ ਉੜਮੁੜ, ਜੋਗਿੰਦਰ ਕੌਰ ਪਤਨੀ ਸੇਵਾ ਸਿੰਘ ਨਿਵਾਸੀ ਭੂਲਪੁਰ, ਪਰਮਜੀਤ ਕੌਰ ਪਤਨੀ ਗੁਰਦੇਵ ਸਿੰਘ ,ਸ਼ਿੰਗਾਰਾ ਸਿੰਘ ਪੁੱਤਰ ਮੇਹਰ ਸਿੰਘ, ਦਰਸ਼ਨ ਸਿੰਘ ਪੁੱਤਰ ਫੇਰੂ ਰਾਮ, ਸੇਵਕ ਸਿੰਘ ਪੁੱਤਰ ਉਜਾਗਰ ਸਿੰਘ, ਅਜਮੇਰ ਸਿੰਘ ਪੁੱਤਰ ਮੇਲਾ ਸਿੰਘ ,ਜਸਵੰਤ ਸਿੰਘ ਪੁੱਤਰ ਮੇਲਾ ਸਿੰਘ ਸਾਰੇ ਨਿਵਾਸੀ ਹਰਸੀਪਿੰਡ ਅਤੇ ਜੋਗਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਚੋਟਾਲਾ ਸ਼ਾਮਲ ਹਨ।