ਜਿਨ੍ਹਾਂ ਪਰਿਵਾਰਾਂ ‘ਚ ਕੋਰੋਨਾ ਨਾਲ ਹੋਈ ਹੈ ਮੌਤ, ਪੰਜਾਬ ਸਰਕਾਰ ਉਨ੍ਹਾਂ ਨੂੰ ਦੇਵੇਗੀ 50 ਹਜ਼ਾਰ ਰੁਪਏ, ਜਾਣੋ ਪੂਰਾ ਪ੍ਰੋਸੈੱਸ

0
8663

ਜਲੰਧਰ | ਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਡਿਜ਼ਾਸਟਰ ਫੰਡ ‘ਚੋਂ 50 ਹਜ਼ਾਰ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਤਹਿਤ ਜ਼ਿਲਾ ਪੱਧਰ ‘ਤੇ ਕੋਵਿਡ-19 ਡੈੱਥ ਅਸਟ੍ਰੇਨਿੰਗ ਕਮੇਟੀ (CDAC) ਦਾ ਗਠਨ ਕੀਤਾ ਗਿਆ ਹੈ।

ਜ਼ਿਲਾ ਰੈਵੀਨਿਊ ਅਧਿਕਾਰੀ ਵੱਲੋਂ ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਲਿਸਟਾਂ ਫਾਈਨਲ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਦੀ ਸਿਵਲ ਸਰਜਨ ਆਫਿਸ ਤੋਂ ਸਾਰੀ ਡਿਟੇਲ ਮੰਗੀ ਗਈ ਹੈ।

DRO ਤੇ ਸਿਵਲ ਸਰਜਨ ਡਿਪਾਰਟਮੈਂਟ ਵੱਲੋਂ ਪਹਿਲੀ ਲਿਸਟ ‘ਚ 1495 ਮ੍ਰਿਤਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਹਾਲਾਂਕਿ, ਜਿਨ੍ਹਾਂ ਲੋਕਾਂ ਨੇ ਅਪਲਾਈ ਕਰਨਾ ਹੈ, ਉਨ੍ਹਾਂ ਨੂੰ ਸਿਵਲ ਸਰਜਨ ਆਫਿਸ ‘ਚ ਮੌਤ ਦਾ ਸਰਟੀਫਿਕੇਟ ਜਮ੍ਹਾ ਕਰਵਾਉਣਾ ਹੋਵੇਗਾ।

ਦੂਜੇ ਪਾਸੇ, ਜਿਨ੍ਹਾਂ ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਮੌਤ ਦਾ ਸਰਟੀਫਿਕੇਟ ਨਹੀਂ ਬਣਵਾਇਆ, ਉਹ ਰੈਵੀਨਿਊ ਦਫਤਰ ਦੇ ਚੱਕਰ ਲਗਾ ਰਹੇ ਹਨ।

ਉਥੇ ਲਿਸਟ ਦੀ ਮਾਨੀਟਰਿੰਗ ਕਰਨ ਦੇ ਲਈ ADC (ਜਨਰਲ) ਅਮਰਜੀਤ ਬੈਂਸ ਦੀ ਚੇਅਰਮੈਨਸ਼ਿਪ ‘ਚ ਕਮੇਟੀ ਬਣਾਈ ਗਈ ਹੈ ਤੇ ਕਮੇਟੀ ਮੈਂਬਰ ਲਿਸਟ ਦੀ ਜਾਂਚ ਕਰਨਗੇ।