ਸੂਬੇ ‘ਚ 1 ਦਿਨ ‘ਚ ਕੋਰੋਨਾ ਨੇ ਲਈਆਂ 59 ਜਾਨਾਂ, ਕੁੱਲ ਮੌਤਾਂ 1512

0
538

ਚੰਡੀਗੜ੍ਹ . ਅੱਜ ਪੰਜਾਬ ‘ਚ 1522 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 55508 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 38147 ਮਰੀਜ਼ ਠੀਕ ਹੋ ਚੁੱਕੇ, ਬਾਕੀ 15849 ਮਰੀਜ ਇਲਾਜ਼ ਅਧੀਨ ਹਨ। ਪੀੜਤ 464 ਮਰੀਜ਼ ਆਕਸੀਜਨ ਅਤੇ 70 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 216, ਮੋਹਾਲੀ 211, ਜਲੰਧਰ 158 ਤੇ ਪਟਿਆਲਾ ਤੋਂ 120 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 1512 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 59 ਮੌਤਾਂ ‘ਚ 7 ਅੰਮ੍ਰਿਤਸਰ, 5 ਪਟਿਆਲਾ, 13 ਲੁਧਿਆਣਾ, 8 ਜਲੰਧਰ, 2 ਬਰਨਾਲਾ, 3 ਬਠਿੰਡਾ, 2 ਫਰੀਦਕੋਟ, 4 ਕਪੂਰਥਲਾ, 1 ਮੋਗਾ, 4 ਫਤਿਹਗੜ੍ਹ ਸਾਹਿਬ,  1 ਪਠਾਨਕੋਟ, 1 ਫਾਜ਼ਿਲਕਾ, 5 ਫਿਰੋਜ਼ਪੁਰ, 1 ਗੁਰਦਾਸਪੁਰ, 1 ਹੁਸ਼ਿਆਰਪੁਰ,  1 ਤਰਨਤਾਰਨ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 37 ਲੱਖ, 15 ਹਜ਼ਾਰ, 931 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 28 ਲੱਖ , 56 ਹਜ਼ਾਰ, 147 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 65725 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 2 ਕਰੋੜ, 56 ਲੱਖ, 95 ਹਜ਼ਾਰ, 457 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 79 ਲੱਖ, 95 ਹਜ਼ਾਰ, 272 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 8 ਲੱਖ, 55 ਹਜ਼ਾਰ, 968 ਲੋਕਾਂ ਦੀ ਜਾਨ ਜਾ ਚੁੱਕੀ ਹੈ।