ਪੰਜਾਬ ਦੇ 11 ਜਿਲ੍ਹੇਆਂ ‘ਚ ਪਹੁੰਚਿਆ ਕੋਰੋਨਾ – 65 ਪਾਜ਼ੀਟਿਵ ਮਾਮਲੇ, 2 ਦੀ ਹਾਲਤ ਨਾਜ਼ੁਕ – ਪੜ੍ਹੋ ਜ਼ਿਲ੍ਹਾ ਵਾਰ ਰਿਪੋਰਟ

    0
    6061

    ਨੀਰਜ਼ ਸ਼ਰਮਾ | ਜਲੰਧਰ

    ਕੋਰੋਨਾ ਵਾਇਰਸ ਦੀ ਮਾਰ ਹੇਠ ਸੂਬੇ ਦੇ 11 ਜਿਲ੍ਹੇ ਆ ਗਏ ਹਨ। ਕੁੱਲ 65 ਕੇਸ ਸਾਹਮਣੇ ਆ ਗਏ ਹਨ। ਸ਼ਕੀ ਮਾਮਲਿਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਸ਼ਨੀਵਾਰ ਦੇਰ ਰਾਤ ਮਿਲੀ ਰਿਪੋਰਟ ਮੁਤਾਬਿਕ 2 ਮਰੀਜ਼ਾਂ ਦੀ ਹਾਲਤ ਨਾਜ਼ੂਕ ਬਣੀ ਹੋਈ ਹੈ, ਉਹ ਵੇਂਟਿਲੇਟਰ ਤੇ ਹਨ। ਐਕਟਿਵ ਕੇਸ 57 ਹਨ। ਹੁਣ ਤੱਕ 5 ਮੌਤਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਮਹਾਂਮਾਰੀ ਦੀ ਦਵਾ ਦੀ ਖੋਜ ਵਿੱਚ ਦੁਨੀਆ ਭਰ ਦੇ ਵਿਗਿਆਨੀ ਲੱਗੇ ਹੋਏ ਹਨ, ਪਰ ਹਾਲੇ ਤੱਕ ਇਸਦਾ ਇਲਾਜ਼ ਨਹੀਂ ਮਿਲਿਆ ਹੈ।

    ਲਾਕਡਾਉਨ ਤੋਂ ਪਹਿਲਾਂ ਹੀ ਲਗਾ ਦਿੱਤਾ ਗਿਆ ਸੀ ਸੂਬੇ ਵਿੱਚ ਕਰਫਿਊ

    ਕੋਰੋਨਾ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਪੰਜਾਬ ਹੀ ਅਜ਼ਿਹਾ ਸੂਬਾ ਸੀ, ਜਿੱਥੇ ਲਾਕਡਾਉਨ ਤੋਂ ਪਹਿਲਾਂ ਹੀ ਕਰਫਿਊ ਲਗਾ ਦਿੱਤਾ ਗਿਆ ਸੀ। ਇਸਦੇ ਬਾਵਜ਼ੂਦ ਕੋਰੋਨਾ ਦੇ ਮਾਮਲੇ ਲਗਾਤਾਰ ਪੰਜਾਬ ਵਿੱਚ ਵੱਧਦੇ ਜਾ ਰਹੇ ਹਨ। ਸਵਾਸਥ ਵਿਭਾਗ ਤੇ ਪੁਲਿਸ ਵਲੋਂ ਪੰਜਾਬ ਵਿੱਚ ਇਸਨੂੰ ਰੋਕਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਵਲੋਂ ਲੋਕਾਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਘਰਾਂ ਵਿੱਚ ਰਹਿਣਾ ਹੀ, ਸੁਰੱਖਿਅਤ ਹੈ।

    ਸੂਬੇ ‘ਚ ਪੈਰ ਪਸਾਰਦਾ ਕੋਰੋਨਾ, ਘਰ ‘ਚ ਰਹੋ, ਸੁਰੱਖਿਅਤ ਰਹੋ

    • ਸੂਬੇ ਵਿੱਚ ਸਭ ਤੋਂ ਪਹਿਲੀ ਮੌਤ ਨਵਾਂਸ਼ਹਿਰ ਦੇ ਬਲਦੇਵ ਸਿੰਘ ਦੀ ਹੋਈ ਸੀ, ਜੋ ਵਿਦੇਸ਼ ਤੋਂ ਆਏ ਸੀ। ਉਸ ਤੋਂ ਬਾਅਦ ਉਨ੍ਹਾਂ ਸੰਪਰਕ ਵਿੱਚ ਆਉਣ ਵਾਲੇਆਂ ਦੀਆਂ ਰਿਪੋਰਟਾਂ ਵੀ ਪਾਜ਼ੀਟਿਵ ਆਉਣ ਲੱਗ ਪਈਆਂ। ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ 1 ਹੋਰ ਪਾਜ਼ੀਟਿਵ ਕੇਸ ਦੀ ਵੀ ਮੌਤ ਹੋ ਗਈ।
    • 2 ਦਿਨ ਪਹਿਲਾਂ ਹਰਿਮੰਦਿਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਮੌਤ ਦਾ ਮਾਮਲਾ ਸਾਹਮਣਾ ਆਇਆ। ਉਸਦੇ ਸੰਪਰਕ ਵਿੱਚ ਆਉਣ ਕਾਰਨ ਉਸਦੀ ਬੇਟੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। 4 ਅਪ੍ਰੈਲ ਦੀ ਰਿਪੋਰਟ ਵਿੱਚ ਪੰਜਾਬ ਵਿੱਚ ਕੁੱਲ 8 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
    • ਸ਼ਕੀ ਮਾਮਲੇ ਵੀ ਵੱਧ ਕੇ 1824 ਤੱਕ ਪਹੁੰਚ ਗਏ ਹਨ ਅਤੇ ਕੁਲ ਐਕਟਿਵ ਕੇਸ 57 ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ। ਮਾਨਸਾ ਜ਼ਿਲੇ ਤੋਂ ਹੁਣ ਤੱਕ ਜੋ 3 ਮਾਮਲੇ ਸਾਹਮਣੇ ਆਏ ਹਨ। ਜੋ ਦਿੱਲੀ ਵਿੱਚ ਤਬਲੀਗੀ ਜ਼ਮਾਤ ਦੇ ਸੰਪਰਕ ਵਿੱਚ ਆਉਣ ਦੇ ਹਨ।

    ਕੋਰੋਨਾ ਦੀ ਚਪੇਟ ‘ਚ ਆਏ ਸੂਬੇ ਦੇ ਇਹ 11 ਜ਼ਿਲ੍ਹੇ

    • ਕੋਰੋਨਾ ਨੇ ਪੰਜਾਬ ਦੇ ਜਲੰਧਰ, ਲੁਧਿਆਣਾ, ਐਸਏਐਸ ਨਗਰ, ਐਸਬੀਐਸ ਨਗਰ, ਹੁਸ਼ਿਆਰਪੁਰ, ਅਮ੍ਰਿਤਸਰ, ਪਠਾਨਕੋਟ, ਫਰੀਦਕੋਟ, ਰੋਪੜ, ਪਟਿਆਲਾ ਅਤੇ ਮਾਨਸਾ ਜਿਲ੍ਹੇ ਤੋਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

    ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ (ਕੋਵਿਡ-19) 03-04-2020 – ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

    1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ1824
    2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ1824
    3.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ65
    4.ਮਿ੍ਰਤਕਾਂ ਦੀ ਗਿਣਤੀ05
    5.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ1520
    6.ਰਿਪੋਰਟ ਦੀ ਉਡੀਕ ਹੈ239
    7.ਠੀਕ ਹੋਏ03
    8.ਐਕਟਿਵ ਕੇਸ57
    9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ‘ਤੇ ਹਨ02
     ਗੰਭੀਰ ਮਰੀਜ਼ਾਂ ਦੀ ਗਿਣਤੀ02

    03-04-2020 ਨੂੰ ਰਿਪੋਰਟ ਕੀਤੇ ਪਾਜ਼ੀਟਿਵ ਮਾਮਲੇ

    ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
    ਮਾਨਸਾ03ਸਾਰੇ ਦਿੱਲੀ ਵਿਖੇ ਤਬਲੀਗੀ ਜਮਾਤ ‘ਚ ਸ਼ਾਮਲ ਹੋਏ
    ਰੋਪੜ01ਐਨ.ਆਰ.ਆਈਜ਼. ਦੀ ਭਾਗੀਦਾਰੀ ਨਾਲ ਮੈਡੀਕਲ ਕੈਂਪ ਲਗਾਇਆ
    ਕੁੱਲ04 

    04-04-2020 ਨੂੰ ਰਿਪੋਰਟ ਕੀਤੇ ਗਏ ਪਾਜ਼ੀਟਿਵ ਮਾਮਲੇ

    ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
    ਅੰਮ੍ਰਿਤਸਰ03 ਪਾਜ਼ੇਟਿਵ ਕੇਸ ਦੇ ਸੰਪਰਕ
    ਐਸ.ਏ.ਐਸ.ਨਗਰ02
    ਜਲੰਧਰ01
    ਪਠਾਨਕੋਟ01 
    ਫ਼ਰੀਦਕੋਟ01 
    ਕੁੱਲ08 

    ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

    ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
    1.ਐਸ.ਬੀ.ਐਸ ਨਗਰ1901
    2.ਐਸ.ਏ.ਐਸ. ਨਗਰ1421
    3.ਹੁਸ਼ਿਆਰਪੁਰ0711
    4.ਜਲੰਧਰ0600
    5.ਅੰਮਿ੍ਰਤਸਰ0801
    6.ਲੁਧਿਆਣਾ0401
    7.ਮਾਨਸਾ0300
    8.ਪਟਿਆਲਾ0100
    9.ਰੋਪੜ0100
    10.ਫ਼ਰੀਦਕੋਟ0100
    11.ਪਠਾਨਕੋਟ0100
     ਕੁੱਲ6535

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।