ਚੰਡੀਗੜ੍ਹ : ਮੱਥਾ ਟੇਕਣ ਗਈ ਬੱਚੀ ਨਾਲ ਬ.ਲਾਤਕਾਰ ਕਰਨ ਵਾਲੇ ਪੁਜਾਰੀ ਨੂੰ ਸੁਣਾਈ 7 ਸਾਲ ਦੀ ਸਜ਼ਾ

0
476

ਚੰਡੀਗੜ੍ਹ, 12 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ‘ਚ ਫਾਸਟ ਟ੍ਰੈਕ ਅਦਾਲਤ ਨੇ ਸਕੇਤੜੀ ਦੇ ਪੁਜਾਰੀ ਮਨੋਜੂ ਰੋਲਵੋ ਉਰਫ਼ ਲਾਲ ਬਾਬਾ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ 31 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਪੀੜਤ ਬੱਚੀ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੇ ਵੀ ਹੁਕਮ ਦਿੱਤੇ ਹਨ। ਬੱਚੀ ਦੀ ਵਕੀਲ ਕਮਲੇਸ਼ ਮਲਿਕ ਨੇ ਅਦਾਲਤ ‘ਚ ਕਿਹਾ ਕਿ ਜ਼ਿਲ੍ਹਾ ਅਦਾਲਤ ‘ਚ 8 ਮਹੀਨਿਆਂ ਅੰਦਰ ਹੀ ਕੇਸ ਦਾ ਫ਼ੈਸਲਾ ਹੋ ਗਿਆ। ਪੁਜਾਰੀ ’ਤੇ ਸੈਕਟਰ-3 ਥਾਣਾ ਦੀ ਪੁਲਿਸ ਨੇ ਅਪ੍ਰੈਲ, 2023 ਵਿਚ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਬੱਚੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਉਹ 15 ਅਪ੍ਰੈਲ ਨੂੰ ਚਾਚੇ ਨਾਲ ਸਕੇਤੜੀ ਦੇ ਕੋਲ ਮੰਦਰ ਵਿਚ ਮੱਥਾ ਟੇਕਣ ਗਈ ਸੀ।

ਦੋਵੇਂ ਮੰਦਰ ਕੋਲ ਪਹੁੰਚੇ ਤਾਂ ਪੁਜਾਰੀ ਜ਼ਬਰਦਸਤੀ ਨਜ਼ਦੀਕੀ ਕੁਟੀਆ ਵਿਚ ਲੈ ਗਿਆ। ਚਾਚੇ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਹਥੌੜੇ ਨਾਲ ਮਾਰਨ ਦੀ ਧਮਕੀ ਦਿੱਤੀ। ਉਸ ਦਾ ਚਾਚਾ ਡਰ ਕੇ ਉਥੋਂ ਭੱਜ ਗਿਆ। ਰਸਤੇ ਵਿਚ ਬੱਚੀ ਨੇ ਰਾਹਗੀਰ ਦੀ ਮਦਦ ਨਾਲ ਪੁਲਿਸ ਨੂੰ ਸੂਚਨਾ ਦਿੱਤੀ। ਸੈਕਟਰ-3 ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਬਾਬੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ।