ਨਵੀਂ ਦਿੱਲੀ | ਆਧਾਰ ਕਾਰਡ ਨੂੰ ਹੁਣ ਤਕਰੀਬਨ ਹਰ ਦਸਤਾਵੇਜ਼ ਨਾਲ ਲਿੰਕ ਕੀਤਾ ਜਾ ਰਿਹਾ ਹੈ। ਪੈਨ ਕਾਰਡ ਤੇ ਹੋਰ ਦਸਤਾਵੇਜ਼ਾਂ ਦੇ ਨਾਲ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਨੂੰ ਆਧਾਰ ਨਾਲ ਜੋੜਨ ਲਈ ਵੀ ਕਿਹਾ ਹੈ। ਇਸ ਨਾਲ ਡਰਾਈਵਰ ਸਰਕਾਰ ਦੀਆਂ ਕੌਂਟੈਕਟਲੈੱਸ ਸਰਵਿਸਿਜ਼ ਦਾ ਲਾਭ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ ਪੁਲਿਸ ਦਾ ਕੰਮ ਵੀ ਸੌਖਾ ਹੋ ਜਾਵੇਗਾ।
ਮਿਸਾਲ ਵਜੋਂ ਜੇ ਕੋਈ ਦੋਸ਼ੀ ਕਿਸੇ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ ਤਾਂ ਉਸ ਨੂੰ ਲੱਭਣਾ ਆਸਾਨ ਹੋ ਜਾਵੇਗਾ। ਹੁਣ ਸਵਾਲ ਇਹ ਹੈ ਕਿ ਇਹ ਕਿਵੇਂ ਕਰਨਾ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਬੈਠੇ ਲਾਇਸੈਂਸ ਨੂੰ ਆਧਾਰ ਕਾਰਡ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ:
ਇੰਝ ਕਰੋ ਡਰਾਈਵਿੰਗ ਲਾਇਸੈਂਸ ਨੂੰ ਆਧਾਰ ਕਾਰਡ ਨਾਲ ਲਿੰਕ
· ਲਾਇਸੈਂਸ ਨੂੰ ਆਧਾਰ ਕਾਰਡ ਨਾਲ ਜੋੜਨ ਲਈ ਸਭ ਤੋਂ ਪਹਿਲਾਂ ਸਟੇਟ ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਈਟ ‘ਤੇ ਜਾਓ।
· ਇੱਥੇ ਆਧਾਰ ਲਿੰਕ ‘ਤੇ ਕਲਿਕ ਕਰਕੇ ਡ੍ਰੌਪ-ਡਾTਨ ਮੀਨੂੰ ਤੋਂ ਡਰਾਈਵਿੰਗ ਲਾਇਸੈਂਸ ਦੀ ਚੋਣ ਕਰੋ।
· ਫਿਰ ਆਪਣਾ ਡਰਾਈਵਿੰਗ ਲਾਇਸੈਂਸ ਨੰਬਰ ਦਰਜ ਕਰੋ ਅਤੇ Get Details ਉੱਤੇ ਕਲਿਕ ਕਰੋ।
· ਇੱਥੇ ਆਪਣਾ 12 ਅੰਕ ਦਾ ਆਧਾਰ ਨੰਬਰ ਅਤੇ ਮੋਬਾਈਲ ਨੰਬਰ ਦਾਖਲ ਕਰੋ।
· ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸਬਮਿਟ ‘ਤੇ ਕਲਿਕ ਕਰੋ।
· ਅਜਿਹਾ ਕਰਨ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇਕ OTP ਆ ਜਾਵੇਗਾ।
· ਹੁਣ OTP ਪਾ ਕੇ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਪ੍ਰਕਿਰਿਆ ਨੂੰ ਪੂਰਾ ਕਰੋ।
ਆਧਾਰ ਕਾਰਡ ਵਿੱਚ ਇੰਝ ਬਦਲੋ ਆਪਣਾ ਪਤਾ
· ਘਰ ਬੈਠਿਆਂ ਆਧਾਰ ਵਿਚ ਆਪਣਾ ਪਤਾ ਬਦਲਣ ਲਈ ਪਹਿਲਾਂ ਯੂਆਈਡੀਏਆਈ (UIDAI) ਦੀ ਅਧਿਕਾਰਤ ਵੈੱਬਸਾਈਟ uidai.gov.in ‘ਤੇ ਜਾਓ।
· ਹੁਣ My Aadhar ਦੇ ਵਿਕਲਪ ਦੀ ਚੋਣ ਕਰੋ।
· ਇੱਥੇ ਤੁਸੀਂ Update Your Aadhar ਦਾ ਕਾਲਮ ਵੇਖੋਗੇ। ਇਸ ਕਾਲਮ ਵਿਚ ਤੁਹਾਨੂੰ Update Demographics Data Online ‘ਤੇ ਕਲਿੱਕ ਕਰਨਾ ਹੋਵੇਗਾ।
· ਅਜਿਹਾ ਕਰਨ ਤੋਂ ਬਾਅਦ UIDAI ਦਾ ਸੈਲਫ ਸਰਵਿਸ ਅਪਡੇਟ ਪੋਰਟਲ (SSUP) ssup.uidai.gov.in ਤੁਹਾਡੇ ਸਾਹਮਣੇ ਖੁੱਲ੍ਹੇਗਾ।
· ਹੁਣ ਇੱਥੇ ਤੁਹਾਨੂੰ Proceed to Update Aadhar ਦੇ ਵਿਕਲਪ ‘ਤੇ ਕਲਿੱਕ ਕਰਨਾ ਹੋਵੇਗਾ।
· ਹੁਣ ਤੁਹਾਨੂੰ ਆਧਾਰ ਨੰਬਰ ਅਤੇ ਕੈਪਚਰ ਕੋਡ ਬਾਰੇ ਪੁੱਛਿਆ ਜਾਵੇਗਾ।
· ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ OTP ਆਵੇਗਾ। ਇੱਥੇ OTP ਦਰਜ ਕਰੋ ਅਤੇ ਇਸਨੂੰ ਸਬਮਿਟ ਕਰੋ।
· OTP ਤੋਂ ਬਾਅਦ ਤੁਹਾਡੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹੇਗਾ ਜਿਥੇ ਦੋ ਵਿਕਲਪ ਉਪਲਬਧ ਹੋਣਗੇ।
· ਹੁਣ ਇੱਥੇ ਤੁਸੀਂ Update Demographics Data ਉੱਤੇ ਕਲਿੱਕ ਕਰਨਾ ਹੈ।
· ਹੁਣ ਐਡਰੈੱਸ ਦਾ ਵਿਕਲਪ ਇੱਥੇ ਚੁਣੋ।
· ਇਸ ਤੋਂ ਬਾਅਦ ਤੁਹਾਨੂੰ ਵੈਧ ਦਸਤਾਵੇਜ਼ਾਂ ਦੀ ਸਕੈਨ ਕੀਤੀ ਗਈ ਕਾਪੀ ਜਮ੍ਹਾ ਕਰਨੀ ਪਵੇਗੀ ਅਤੇ Proceed ‘ਤੇ ਕਲਿਕ ਕਰਨਾ ਹੋਵੇਗਾ।
· ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਪੁਰਾਣਾ ਐਡਰੈੱਸ ਦਿਸੇਗਾ। ਇੱਥੇ ਤੁਹਾਨੂੰ ਹੇਠਾਂ ਕੁਝ ਨਿੱਜੀ ਵੇਰਵਿਆਂ ਦੇ ਨਾਲ ਜਾਇਜ਼ ਦਸਤਾਵੇਜ਼ ਅਪਲੋਡ ਕਰਨੇ ਪੈਣਗੇ। ਤੁਸੀਂ ਇਸ ਦਾ Preview ਕਰਕੇ ਵੀ ਵੇਖ ਸਕਦੇ ਹੋ।
· Preview ਕਰਨ ਤੋਂ ਬਾਅਦ ਜਿਵੇਂ ਹੀ ਤੁਸੀਂ ਫਾਈਨਲ ਸਬਮਿਟ ਕਰੋਗੇ, ਤੁਹਾਨੂੰ ਅਪਡੇਟ ਰਿਕੁਐਸਟ ਨੰਬਰ ਭਾਵ URN ਮਿਲੇਗਾ, ਜਿਸ ਦੀ ਸਹਾਇਤਾ ਨਾਲ ਤੁਸੀਂ UIDAI ਦੀ ਵੈੱਬਸਾਈਟ ‘ਤੇ ਜਾ ਸਕਦੇ ਹੋ ਅਤੇ ਆਪਣੇ ਆਧਾਰ ਵਿਚ ਪਤੇ ਨੂੰ ਵੇਖ ਸਕਦੇ ਹੋ।