ਕੈਬਨਿਟ ਮੰਤਰੀ ਧਾਲੀਵਾਲ ਨੇ ਡਿਪੋਰਟ ਕੀਤੇ ਭਾਰਤੀਆਂ ਨਾਲ ਕੀਤੇ ਦੁਰਵਿਹਾਰ ਦੀ ਕੀਤੀ ਨਿੰਦਾ, ਕਿਹਾ- ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ਲਈ ਅਮਰੀਕਾ ਸਥਿਤ ਦੂਤਘਰਾਂ ਦੀ ਸਹਾਇਤਾ ਲਵੇ ਭਾਜਪਾ ਸਰਕਾਰ…

0
216
 ਅਮ੍ਰਿੰਤਸਰ :7 ਫਰਵਰੀ ,ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੇ ਜਿਸ ਤਰ੍ਹਾਂ ਆਪਣੇ ਘਰਾਂ ਵਿਚ ਪਹੁੰਚ ਕੇ ਦੱਸਿਆ ਕਿ ਸਾਨੂੰ ਜਹਾਜ ਵਿਚ ਹੱਥ ਘੜੀਆਂ ਅਤੇ ਪੈਰਾਂ ਵਿਚ ਜੰਜੀਰਾਂ ਲਗਾ ਕੇ ਲਿਆਂਦਾ ਗਿਆ ਤਾਂ ਇਹ ਬਹੁਤ ਹੀ ਤ੍ਰਾਸ਼ਦੀ ਵਾਲੀ ਗੱਲ ਹੈ। ਇਸ ਤਰ੍ਹਾਂ ਕਰਨਾ ਬਹੁਤ ਹੀ ਗਲਤ ਗੱਲ ਹੈ। ਉਹਾ ਇਸ ਦੀ ਨਿੰਦਾ ਕੀਤੀ ਹੈ। ਅਤੇ ਮੋਦੀ ਸਰਕਾਰ ਨੂੰ  ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ਲਈ ਅਮਰੀਕਾ ਸਥਿਤ ਦੂਤਘਰਾਂ ਦੀ ਸਹਾਇਤਾ ਲੈਣੀ ਚਾਹੀਦੀ ਹੈ।
ਪ੍ਰਵਾਸੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨ ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤ ਵਾਸੀਆਂ ਨਾਲ ਕੀਤੇ ਗਏ ਦੁਰਵਿਹਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਗੈਰ ਕਾਨੂੰਨੀ ਤੌਰ ਉੱਤੇ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਦੀ ਦੇਸ਼ ਵਾਪਸੀ ਲਈ ਮੋਦੀ ਸਰਕਾਰ ਅਮਰੀਕਾ ਸਥਿਤ ਭਾਰਤੀ ਦੂਤਘਰਾਂ ਦੀ ਸਹਾਇਤਾ ਲਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਨੌਜਵਾਨਾਂ ਨੇ ਜਿਸ ਤਰ੍ਹਾਂ ਆਪਣੇ ਘਰਾਂ ਵਿਚ ਪਹੁੰਚ ਕੇ ਦੱਸਿਆ ਕਿ ਸਾਨੂੰ ਜਹਾਜ ਵਿਚ ਹੱਥ ਘੜੀਆਂ ਅਤੇ ਪੈਰਾਂ ਵਿਚ ਜੰਜੀਰਾਂ ਲਗਾ ਕੇ ਲਿਆਂਦਾ ਗਿਆ ਤਾਂ ਇਹ ਬਹੁਤ ਹੀ ਤ੍ਰਾਸ਼ਦੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਅੰਮ੍ਰਿਤਸਰ ਦੀ ਉਡਾਨ ਤਕਰੀਬਨ 17-18 ਘੰਟੇ ਦੀ, ਉਹ ਵੀ ਯਾਤਰੀ ਜਹਾਜ਼ ਨਾ ਹੋ ਕੇ ਫੌਜ ਦੇ ਮਾਲ ਢੋਣ ਵਾਲੇ ਜਹਾਜ ਵਿਚ ਹੋਵੇ ਅਤੇ ਉਪਰੋਂ ਹੱਥ ਘੜੀਆਂ ਤੇ ਜੰਜੀਰਾਂ ਲੱਗੀਆਂ ਹੋਣ ਤਾਂ ਇਸ ਤੋਂ ਵੱਡਾ ਤਸ਼ੱਦਦ ਕੋਈ ਹੋਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਅਮਰੀਕਾ ਵਿਚ ਕਿਰਤ ਕਰਨ ਲਈ ਗਏ ਸਨ ਪਰ ਇਨ੍ਹਾਂ ਨਾਲ ਅਪਰਾਧੀਆਂ ਵਰਗਾ ਵਤੀਰਾ ਕੀਤਾ ਗਿਆ। ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਇਹ ਸੁਨੇਹਾ ਅਮਰੀਕਾ ਸਰਕਾਰ ਨੂੰ ਜਰੂਰ ਲਗਾਉਣਾ ਚਾਹੀਦਾ ਹੈ ਕਿ ਜੇਕਰ ਸਾਡਾ ਕੋਈ ਵੀ ਭਾਰਤੀ ਡਿਪੋਰਟ ਕਰਨਾ ਹੈ ਤਾਂ ਸਾਡੇ ਅਮਰੀਕਾ ਸਥਿਤ ਦੂਤ ਘਰਾਂ ਦੇ ਹਵਾਲੇ ਕਰ ਦੇਵੋ ਅਸੀਂ ਆਪੇ ਉਸ ਦੀ ਦੇਸ਼ ਵਾਪਸੀ ਦਾ ਪ੍ਰਬੰਧ ਕਰਾਂਗੇ। ਉਨ੍ਹਾਂ ਦੇਸ਼ ਨਿਕਾਲੇ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ ਦੀ ਚੋਣ ਨੂੰ ਵੀ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਖਹਿੜਾ ਛੁਡਾ ਲਿਆ ਪਰ ਅਸੀਂ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜਦੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮਹਿਮਾਨ ਨਿਵਾਜੀ ਦਾ ਸਬੂਤ ਦਿੰਦੇ ਹੋਏ ਸਾਰੇ ਭਾਰਤੀਆਂ ਨੂੰ ਰੋਟੀ-ਪਾਣੀ ਖਵਾਇਆ ਅਤੇ ਉਨ੍ਹਾਂ ਦੀ ਘਰ ਵਾਪਸੀ ਦਾ ਪ੍ਰਬੰਧ ਕੀਤਾ।