ਪੀਏਪੀ ਰੇਲਵੇ ੳਵਰਬ੍ਰੀਜ ਨੂੰ ਚੋੜਾ ਕਰਨ ਲਈ ਸਰਵੇ ਸ਼ੁਰੂ ਕਰਨ ਨੂੰ ਮੰਜੂਰੀ

  0
  346

  ਜਲੰਧਰ. ਪੀਏਪੀ ਫਲਾਈੳਵਰ ਤੇ ਟ੍ਰੈਫਿਕ ਨੂੰ ਸੁਚਾਰੂ ਕਰਣ ਲਈ ਚੇਅਰਮੈਨ ਭਾਰਤੀ ਰਾਸ਼ਟਰੀ ਰਾਜ ਮਾਰਗ ਸੁਖਬੀਰ ਸਿੰਘ ਸੰਧੂ ਨੇ ਪੀਏਪੀ ਰੇਲਵੇ ੳਵਰਬ੍ਰੀਜ ਨੂੰ ਚੋੜਾ ਕਰਨ ਲਈ ਸਰਵੇ ਨੂੰ ਮੰਜੂਰੀ ਦਿੱਤੀ। ਚੇਅਰਮੈਨ ਦੇ ਨਾਲ ਡੀਸੀ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮੀਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਸਨ।

  ਚੇਅਰਮੈਨ ਨੇ ਨੇਸ਼ਨਲ ਹਾਈਵੇ ਅਥਾਰਿਟੀ ਨੂੰ ਸ਼ਹਿਰ ਦੇ ਵਲੋਂ ਟ੍ਰੈਫਿਕ ਨੂੰ ਸਿੱਧੇ ਤੌਰ ਤੇ ਅਮ੍ਰਿਤਸਰ ਤੇ ਜੰਮੂ ਨਾਲ ਜੋੜਨ ਲਈ ਪੀਏਪੀ ਰੇਲਵੇ ਫਲਾਈੳਵਰ ਨੂੰ ਚੋੜਾ ਕਰਨ ਲਈ ਰਿਪੋਰਟ ਬਣਾਉਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਪੀਏਪੀ ਰੇਲਵੇ ੳਵਰਬ੍ਰੀਜ ਨੂੰ ਚੋੜਾ ਕਰਨ ਲਈ ਫੰਡ ਦੀ ਕੋਈ ਕਮੀ ਨਹੀਂ ਹੈ। ਚੇਅਰਮੈਨ ਨੇ ਹੋਸ਼ਿਆਰਪੁਰ, ਲੁਧਿਆਣਾ ਤੇ ਜਲੰਧਰ ਤੋਂ ਆਉਣ ਵਾਲੇ ਟ੍ਰੈਫਿਕ ਦੇ ਨਾਲ ਲੱਗਦੇ ਜਾਮ ਵਾਲੀ ਜਗਾ ਦਾ ਵੀ ਜਾਇਜਾ ਲਿਆ। ਉਹਨਾਂ ਨੇ ਛੇਤੀ ਹੀ ਨੇਸ਼ਨਲ ਹਾਈਵੇ ਅਥਾਰਿਟੀ ਨੂੰ ਇਸ ਮੁੱਦੇ ਨੂੰ ਛੇਤੀ ਹੀ ਨਿਪਟਾਉਣ ਲਈ ਕਿਹਾ।

  ਉਹਨਾਂ ਨੇ ਅਧਿਕਾਰਿਆਂ ਨੂੰ ਪੀਏਪੀ ਅਤੇ ਰਾਮਾ ਮੰਡੀ ਦੇ ਦੋਨੋਂ ਪਾਸੇ ਰੋਸ਼ਨੀ ਦਾ ਬੰਦੋਬਸਤ ਕਰਨ ਲਈ ਤੇ ਦਿਸ਼ਾ ਸੂਚਕ ਲਗਾਉਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਸੜਕ ਦੇ ਦੋਵੇਂ ਪਾਸੇ ਭੀੜ ਨੂੰ ਘਟ ਕਰਨ ਲਈ ਡ੍ਰੇਨੇਜ ਪ੍ਰਣਾਲੀ ਦੋਬਾਰਾ ਤਿਆਰ ਕਰਨ ਦੇ ਨਾਲ-ਨਾਲ ਸਰਵਿਸ ਲੇਨ ਨੂੰ ਵੀ ਚੋੜਾ ਕੀਤਾ ਜਾਏ। ਉਹਨਾਂ ਨੇ ਪੀਏਪੀ ਸੜਕ ਨੂੰ ਚੋੜਾ ਕਰਨ ਦੇ ਕੰਮ ‘ਚ ਵੀ ਤੇਜੀ ਲਿਆਉਣ ਲਈ ਕਿਹਾ।

  ਇਸ ਮੌਕੇ ਤੇ ਡਿਪਟੀ ਕਮਿਸ਼ਨਰ ਪੁਲਿਸ ਨਰੇਸ਼ ਡੋਗਰਾ, ਉਪ ਮੰਡਲ ਮਜਿਸਟ੍ਰੇਟ ਰਾਹੁਲ ਸਿੰਧੁ, ਸਹਾਇਕ ਕਮਿਸ਼ਨਰ ਪੁਲਿਸ ਐਚਐਸ ਭੱਲਾ, ਕਾਰਜਕਾਰੀ ਇਂਜੀਨਿਅਰ ਗੁਰਮੁਖ ਸਿੰਘ, ਐਸਡੀੳ ਮਨਦੀਪ ਸਿੰਘ ਆਦਿ ਮੌਜੂਦ ਸਨ।     

  Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।