ਹੁਸ਼ਿਆਰਪੁਰ | CM ਮਾਨ ਨੇ ਛੋਟੀ ਵੇਈਂ ਪ੍ਰਾਜੈਕਟ ਦਾ ਨੀਂਹ-ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਕੋਈ ਵੀ ਨੇਤਾ ਵਾਤਾਵਰਣ ‘ਤੇ ਨਹੀਂ ਬੋਲਦਾ। ਅਸੀਂ ਆਪਣੇ ਮੈਨੀਫੈਸਟੋ ਵਿਚ ਵਾਤਾਵਰਣ ਨੂੰ ਵੀ ਅਹਿਮ ਰੱਖਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਤਲੁਜ ਵਿਚ ਤਾਂ ਪਾਣੀ ਹੀ ਨਹੀਂ ਹੈ। ਉਨ੍ਹਾਂ SYL ਨੂੰ ਸਿੱਧੀ ਨਾਂਹ ਕੀਤੀ ਤੇ ਕਿਹਾ ਕਿ SYL ਦੀ ਥਾਂ YSL ਬਣਾ ਦਿਓ। ਨਹਿਰੀ ਪਾਣੀ ਦਾ ਇਸਤੇਮਾਲ ਘੱਟ ਹੋ ਰਿਹਾ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਮੰਤਰੀਆਂ ਦਾ ਵਾਤਾਵਰਣ ਵੱਲ ਕੋਈ ਧਿਆਨ ਨਹੀਂ ਗਿਆ। ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਅਸੀਂ ਰਾਜ ਸਭਾ ਭੇਜਿਆ। ਪੁਰਾਣੀਆਂ ਸਰਕਾਰਾਂ ਨੇ ਸਿਰਫ ਨਫਰਤ ਫੈਲਾਈ।