ਜਦੋਂ ਤੁਹਾਡੇ ਮੱਥੇ ‘ਚ ਤ੍ਰਿਸ਼ੂਲ ਉੱਗਦੇ ਨੇ…

0
282

ਪਾਲ ਸਿਆਸੀ ਕਵੀ ਹੈ। ਦਾਰਸ਼ਨਿਕ ਕਵੀ ਹੈ। ਉਹਨੂੰ ਸਮਾਜਿਕ ਵਰਤਾਰਿਆਂ ਦੀ ਸਮਝ ਹੈ। ਉਹ ਸੰਵੇਦਨਸ਼ੀਲ ਹੈ। ਅੱਤ ਦੀ ਸੰਵੇਦਨਸ਼ੀਲ। ਕਵਿਤਾ ਕਿੱਥੋਂ ਸ਼ੁਰੂ ਕਰਨੀ ਹੈ ਤੇ ਕਿੱਥੇ ਮੁਕਾਉਣੀ ਹੈ, ਉਹਦਾ ਹੁਨਰ ਪਾਲ ਕੋਲ ਹੈ। ਇਸ ਕਿਤਾਬ ਨੂੰ ਉਹ ‘ਇਤੀ’ ਨਾਲ ਮੁਕਾਉਂਦੀ ਹੈ। ਉਸਦਾ ਕਾਵਿ-ਪਾਤਰ ਸਲੀਬ ਦੀ ਥਾਂ ਚੌਰਾਹੇ ਮੋਢਿਆਂ ‘ਤੇ ਚੁੱਕੀ ਘੁੰਮ ਰਿਹਾ ਹੈ/ਭੌਂਅ ਰਿਹਾ ਹੈ। ਫਿਰ ਪਾਲ ਉਸਦੀ ਪਗਡੰਡੀ ਨੂੰ ਉਹਨਾਂ ਪਹਾੜਾਂ ਵੱਲ ਲੈ ਤੁਰਦੀ ਹੈ, ਜਿੱਥੇ ਸੁੰਦਰ ਘਾਟੀਆਂ ਨੇ, ਇੱਕ ਖੁੱਲ੍ਹਾ ਪਣ ਹੈ। ਆਪਣੇ ਲਈ ਵਕਤ ਹੈ। ਜਿੱਥੇ ਕੋਈ ਦਿਸ਼ਾ-ਸੂਚਕ ਨਹੀਂ ਹੈ।