ਫਿਲਮ ‘ਦੱਸ’ ਦਾ ਟਾਇਟਲ ਸੌਂਗ ਬਾਗੀ ‘ਚ ਦੁਬਾਰਾ ਰਿਲੀਜ਼
ਮੁੰਬਈ. ਬਾਲੀਵੁੱਡ ਸਟਾਰ ਟਾਇਗਰ ਸ਼ਿਰੌਫ ਦੀ ਬਲੋਕ ਬਸਟਰ ਫਿਲਮ ਬਾਗੀ-3 6 ਮਾਰਚ ਨੂੰ ਰਿਲਿਜ਼ ਹੋਣ ਜਾ ਰਹੀ ਹੈ। ਇਸ ਦੀ ਜਾਣਕਾਰੀ ਟਾਇਗਰ ਨੇ ਆਪਣੇ ਇੰਸਟਾਗ੍ਰਾਮ ਅਕਾਂਊਟ ਤੇ ਸ਼ੇਅਰ ਕੀਤੀ ਹੈ। ਰਿਤੇਸ਼ ਤੇ ਟਾਇਗਰ ਨੇ ਫਿਲਮ ਦੇ ਪੋਸਟਰ ਆਪਣੇ ਅਕਾਂਊਟ ‘ਤੇ ਪਾਏ ਹਨ।
ਬਾਗੀ ਸੀਰੀਜ਼ ਦੀਆਂ ਪਿਛਲੀਆਂ ਦੋ ਫਿਲਮਾਂ ਨੂੰ ਦਰਸ਼੍ਰਕਾਂ ਨੇ ਬਹੁਤ ਪਸੰਦ ਕੀਤਾ ਹੈ। ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਹੁਣ ਤੱਕ 62 ਮਿਲੀਅਨ ਲੋਕ ਇਸਨੂੰ ਵੇਖ ਚੁੱਕੇ ਹਨ। ਫਿਲਮ ਵਿਚ ਬਤੌਰ ਮੁੱਖ ਕਲਾਕਾਰ ਟਾਈਗਰ ਸ਼ਿਰੌਫ, ਸ਼ਰੱਧਾ ਕਪੂਰ, ਰਿਤੇਸ਼ ਦੇਸ਼ਮੁੱਖ, ਅੰਕਿਤਾ ਲੋਖੰਡੇ ਹਨ। ਫਿਲਮ ਦਾ ਨਿਰਦੇਸ਼ਨ ਸਾਜਿਦ ਨਾਡੀਆਡਵਾਲਾ ਨੇ ਕੀਤਾ ਹੈ।

ਟ੍ਰੇਲਰ ਵਿੱਚ ਪਤਾ ਲੱਗਦਾ ਹੈ ਕਿ ਇਸ ਵਾਰ ਕਹਾਣੀ ਦੋ ਭਰਾਵਾਂ ਦੀ ਹੈ। ਇੱਕ ਭਰਾ ਨੂੰ ਬਚਾਉਣ ਵਾਸਤੇ ਦੂਜਾ ਭਰਾ ਇੱਕ ਪੂਰੇ ਦੇਸ਼ ਵਿਰੁੱਧ ਚਲਾ ਜਾਂਦਾ ਹੈ। 2005 ਦੀ ਬਲੋਕਬਸਟਰ ਫਿਲਮ ‘ਦੱਸ’ ਦਾ ਟਾਇਟਲ ਸੌਂਗ ਬਾਗੀ ‘ਚ ਦੁਬਾਰਾ ਰਿਲੀਜ਼ ਕੀਤਾ ਗਿਆ ਹੈ, ਜਿਸਦੇ ਇੱਕ ਮਿਲੀਅਨ ਦੇ ਕਰੀਬ ਵਿਯੂ ਹੋ ਚੁੱਕੇ ਹਨ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।