ਆਪ ਦੀ ਜਿੱਤ ਤੇ ਟਵੀਟ ਕਰਨ ਤੇ ਫਸੇ ਚਿਦੰਬਰਮ, ਕਾਂਗਰੇਸ ਨੇਤਾ ਨੇ ਪੁੱਛਿਆ- ਕੀ ਅਸੀਂ ਭਾਜਪਾ ਨੂੰ ਹਰਾਉਣ ਦਾ ਠੇਕਾ ਆਪ ਨੂੰ ਦੇ ਦਿੱਤਾ ਹੈ

0
324

ਨਵੀਂ ਦਿੱਲੀ. ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਹੁਣ ਪਾਰਟੀ ਦੇ ਅੰਦਰ ਫੁੱਟ ਸਾਹਮਣੇ ਆਉਣ ਲੱਗ ਗਈ ਹੈ। ਦਿੱਲੀ ਮਹਿਲਾ ਕਾਂਗਰਸ ਦੀ ਮੁੱਖੀ ਸ਼ਰਮਿਸ਼ਠਾ ਨੇ ਆਪਣੀ ਹੀ ਪਾਰਟੀ ਦੀ ਨੇਤਾ ਨੇ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਦਿੱਲੀ ਚੋਣਾਂ ਵਿਚ ਭਾਜਪਾ ਦੀ ਹਾਰ ਅਤੇ ਆਮ ਆਦਮੀ ਪਾਰਟੀ ਦੀ ਜਿੱਤ ‘ਤੇ ਉਹਨਾਂ ਵਲੋਂ ਕੀਤੇ ਟਵੀਟ ਤੇ ਉਹਨਾਂ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਚਿਦੰਬਰਮ ਨੂੰ ਪੁੱਛਿਆ ਹੈ ਕਿ ਕੀ ਅਸੀਂ ਆਮ ਆਦਮੀ ਪਾਰਟੀ ਨੂੰ ਭਾਜਪਾ ਨੂੰ ਹਰਾਉਣ ਦਾ ਠੇਕਾ ਦਿੱਤਾ ਹੈ।

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਬਾਅਦ, ਸ਼ਰਮਿਸ਼ਠਾ ਮੁਖਰਜੀ ਨੇ ਪੀ ਚਿਦੰਬਰਮ ‘ਤੇ ਹਮਲਾ ਬੋਲਿਆ ਅਤੇ ਪੁੱਛਿਆ ਕਿ ਜੇ ਕਾਂਗਰਸ ਨੇ ਆਉਟਸੋਰਸ ਹੀ ਕਰ ਲਿਆ ਹੈ, ਤਾਂ ਸਾਨੂੰ ਆਪਣੀ ਦੁਕਾਨ ਬੰਦ ਕਰਨੀ ਚਾਹੀਦੀ ਹੈ ? ਬੁੱਧਵਾਰ ਨੂੰ ਆਪਣੇ ਟਵੀਟ ਵਿੱਚ ਸ਼ਰਮਿਸ਼ਠਾ ਮੁਖਰਜੀ ਨੇ ਲਿਖਿਆ, ‘ਚਿਦੰਬਰਮ ਸਰ, ਸਤਿਕਾਰ ਨਾਲ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਕੀ ਕਾਂਗਰਸ ਨੇ ਰਾਜਾਂ ਵਿੱਚ ਭਾਜਪਾ ਨੂੰ ਹਰਾਉਣ ਦਾ ਕੰਮ ਦਿੱਤਾ ਹੈ? ਜੇ ਨਹੀਂ, ਤਾਂ ਫਿਰ ਅਸੀਂ ਆਪਣੀ ਹਾਰ ਦੀ ਬਜਾਏ ਆਮ ਆਦਮੀ ਪਾਰਟੀ ਦੀ ਜਿੱਤ ‘ਤੇ ਕਿਉਂ ਮਾਣ ਕਰ ਰਹੇ ਹਾਂ ?

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।