ਮਾਨਸਾ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਸਿੱਧੂ ਨੂੰ ਮਾਰਨ ਲਈ 60 ਗੈਂਗਸਟਰਾਂ ਨੇ ਸਾਜਿਸ਼ ਘੜੀ ਸੀ। ਦਿੱਲੀ ਤੇ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਮੂਸੇਵਾਲਾ ਦੀ ਹੱਤਿਆ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਸੀ। ਲਾਰੈਂਸ ਬਿਸ਼ਨੋਈ ਨੇ ਵੀ ਕਿਹਾ ਹੈ ਕਿ ਸਾਨੂੰ ਸਿੱਧੂ ਦੇ ਗਾਣਿਆਂ ਤੋਂ ਚਿੜ ਸੀ।
ਹਾਲਾਂਕਿ ਮੂਸੇਵਾਲਾ ਖੁਦ ਕਿਸੇ ਵੀ ਅਪਰਾਧਕ ਮਾਮਲੇ ‘ਚ ਸ਼ਾਮਲ ਨਹੀਂ ਸੀ। ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਕਾਰਨਾਂ ਅਤੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਲਈ ਦਿੱਲੀ ਪੁਲਿਸ ਦੇ ਵਿਸ਼ੇਸ਼ ਅਪਰੇਸ਼ਨ ਸੈੱਲ ਦੀ ਅਗਵਾਈ ਹੇਠ ਕਰੀਬ 400 ਅਤੇ ਪੰਜਾਬ ਪੁਲਿਸ ਦੇ 200 ਮੁਲਾਜ਼ਮਾਂ ਨੇ ਦਿਨ ਰਾਤ ਇੱਕ ਕਰ ਦਿੱਤਾ।ਮਾਨਸਾ ਅਤੇ ਬਠਿੰਡਾ ਜਿਲ੍ਹੇ ਦੇ ਸੈਂਕੜੇ ਪੁਲਿਸ ਕਰਮਚਾਰੀ ਵੀ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ।
ਮਸ਼ਕੂਕਾਂ ਦੀ ਪੈੜ ਨੱਪਣ ਲਈ ਲੱਖਾਂ ਫੋਨਾਂ ਦੇ ਡੇਟਾ ਨੂੰ ਖੰਗਾਲਿਆ ਗਿਆ ਅਤੇ ਇੰਟਰਨੈੱਟ ਜਾਂ ਸੀਸੀਟੀਵੀ ਰਾਹੀਂ ਸ਼ੂਟਰਾਂ ਦੀ ਪਛਾਣ ਕੀਤੀ ਗਈ।ਇੰਨੀ ਭੱਜ ਨੱਠ ਦੇ ਬਾਵਜੂਦ 6 ਸ਼ੂਟਰਾਂ ‘ਚੋਂ ਤਿੰਨ ਅਜੇ ਵੀ ਗ੍ਰਿਫਤ ਤੋਂ ਬਾਹਰ ਹਨ।ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਵਰਤੇ ਗਏ ਹਥਿਆਰ ਵੀ ਅਜੇ ਤੱਕ ਨਹੀਂ ਮਿਲੇ ਹਨ।ਸ਼ੂਟਰਾਂ ਨੇ ਇਹ ਹਥਿਆਰ ਭਿਵਾਨੀ ਹਰਿਆਣਾ ਦੇ ਇੱਕ ਵਿਅਕਤੀ ਨੂੰ ਦਿੱਤੇ ਸਨ।