ਜਲੰਧਰ ‘ਚ ਬਿਜਲੀ ਚੋਰੀ ਕਰਨ ਵਾਲਿਆਂ ਨੂੰ 9 ਲੱਖ ਜੁਰਮਾਨਾ; ਤੜਕਸਾਰ ਫੜੇ 15 ਕੇਸ

0
286

ਜਲੰਧਰ। ਬਿਜਲੀ ਮੰਤਰੀ, ਪੰਜਾਬ ਸਰਕਾਰ ਦੀ ਅਗਵਾਈ ਹੇਠ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ PSPCL ਵਚਨਬੱਧ ਹੈ। ਪੀ.ਐੱਸ.ਪੀ.ਸੀ.ਐੱਲ. ਸਾਰੇ ਘਰੇਲੂ ਖਪਤਕਾਰਾਂ ਨੂੰ ਦੋ-ਮਹੀਨੇ ‘ਤੇ 600 ਯੂਨਿਟ ਮੁਫਤ ਪ੍ਰਦਾਨ ਕਰ ਰਿਹਾ ਹੈ ਪਰ ਫਿਰ ਵੀ ਕੁੱਝ ਲੋਕ ਬਿਜਲੀ ਦੀ ਚੋਰੀ ਕਰ ਰਹੇ ਹਨੇ। ਇਸ਼ਦੇ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਵਲੋਂ ਬਿਜਲੀ ਚੋਰੀ ਵਿਰੁਧ ਸ਼ੁਰੂ ਕੀਤੀ ਵਿਸ਼ੇਸ਼ ਮੁਹਿਮ ਨੂੰ ਸ਼ੁਰੂ ਕੀਤੀ ਹੋਈ ਹੈ।

ਇਸਦੇ ਤਹਿਤ ਜਲੰਧਰ ਹਲਕੇ ਦੀਆਂ ਟੀਮਾਂ ਵੱਲੋਂ ਅੰਤਰ-ਮੰਡਲ ਗਰੁੱਪ ਬਣਾ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤੜਕਸਾਰ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਸਫਲਤਾ ਪ੍ਰਾਪਤ ਕਰਦੇ ਹੋਏ, 15 ਬਿਜਲੀ ਚੋਰੀ ਦੇ ਕੇਸ ਫੜੇ ਗਏ, ਜਿਨ੍ਹਾਂ ਤੇ ਕਰੀਬ 9 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਮਾਡਲ ਹਾਊਸ ਅਤੇ ਨਹਿਰੂ ਗਾਰਡਨ ‘ਚ ਕੀਤੀ ਕਾਰਵਾਈ

ਮਕਸੂਦਾਂ ਉਪ ਮੰਡਲ ਅਧੀਨ ਬਿਜਲੀ ਚੋਰੀ ਦੇ 10 ਕੇਸ ਫੜੇ ਗਏ ਅਤੇ ਇਹਨਾਂ ਬਿਜਲੀ ਚੋਰਾਂ ਨੂੰ 2.16 ਲੱਖ ਰੁਪਏ ਦਾ ਜੁਰਮਨਾ ਲਗਾਇਆ ਗਿਆ। ਇਸੇ ਤਰ੍ਹਾਂ ਕੈਂਟ ਨੰ:2 ਉਪ ਮੰਡਲ ਅਧੀਨ 3 ਨੰ: ਚੋਰੀ ਦੇ ਕੇਸ ਫੜੇ ਗਏ ਅਤੇ ਇਸ ਚੋਰੀ ਲਈ ਇਹਨਾਂ ਖਪਤਕਾਰਾਂ ਨੂੰ 3.42 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ। ਮਾਡਲ ਹਾਉਸ ਅਤੇ ਨਹਿਰੂ ਗਾਰਡਨ ਉਪ ਮੰਡਲਾਂ ਅਧੀਨ ਵੀ ਇੱਕ-ਇੱਕ ਚੋਰੀ ਦਾ ਕੇਸ ਫੜਿਆ ਗਿਆ ਅਤੇ ਕੁਲ 2.50 ਲੱਖ ਦਾ ਜੁਰਮਾਨਾ ਚਾਰਜ ਕੀਤਾ ਗਿਆ।

ਇਸੇ ਤਰਾਂ ਇਹਨਾਂ ਇਲਾਕਿਆ ਵਿੱਚ ਹੀ ਬਿਜਲੀ ਦੀ ਅਣ-ਅਧਿਕਾਰਿਤ ਵਰਤੋਂ ਦੇ ਵੀ 15 ਕੁੱਲ ਕੇਸ ਫੜੇ ਗਏ ਅਤੇ ਇਨ੍ਹਾ ਖਪਤਕਾਰਾਂ ਨੂੰ ਲਗਭਗ 9 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਨਿਗਰਾਨ ਇੰਜੀਨੀਅਰ ਹਲਕਾ ਜਲੰਧਰ, ਇੰਜੀ: ਗੁਲਸ਼ਨ ਕੁਮਾਰ ਚੁਟਾਨੀ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੀਆਂ ਚੋਰੀਆਂ ਫੜਨ ਲਈ ਅਚਨਚੇਤ ਚੈਕਿੰਗਾਂ, ਮੁਖ ਇੰਜੀ. ਉੱਤਰ ਜ਼ੋਨ ਜਲੰਧਰ ਰਮੇਸ਼ ਸਰੰਗਲ ਦੀ ਅਗਵਾਈ ਹੇਠ ਅੱਗੇ ਵੀ ਜਾਰੀ ਰਹਿਣਗੀਆਂ।

ਉਹਨਾਂ ਨੇ ਸ਼ਹਿਰ ਦੇ ਵੱਡਮੁੱਲੇ ਖਪਤਕਾਰਾਂ ਨੂੰ ਬਿਜਲੀ ਚੋਰੀ ਦੀਆਂ ਕੋਝੀਆਂ ਆਦਤਾਂ ਨੂੰ ਛੱਡਣ ਲਈ ਪ੍ਰੇਰਿਆ ਤਾਂ ਜੋ ਮਾਣਯੋਗ ਸੀ.ਐਮ.ਡੀ. ਅਤੇ ਡਾਇਰੈਕਰ ਵੰਡ ਜੀ ਦੇ ਪੀ.ਐਸ.ਪੀ.ਸੀ.ਐਲ. ਦੇ ਵੱਡਮੁਲੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਚੋਰੀ ਦੇ ਕੇਸਾਂ ਤੇ ਅੱਗੇ ਵੀ ਕਾਰਵਾਈ ਜਾਰੀ ਰਹੇਗੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ