ਪਟਿਆਲਾ ‘ਚ ਵੱਡੀ ਵਾ.ਰਦਾਤ : ਖੇਤਾਂ ਨੂੰ ਪਾਣੀ ਲਗਾਉਣ ਗਏ ਕਿਸਾਨ ਨੂੰ ਤੇ.ਜ਼ਧਾਰ ਹ.ਥਿਆ.ਰਾਂ ਨਾਲ ਵੱਢਿਆ, ਦਹਿਸ਼ਤ ਦਾ ਮਾਹੌਲ

0
902

ਪਟਿਆਲਾ, 18 ਦਸੰਬਰ | ਰਾਜਪੁਰਾ ਦੇ ਨੇੜਲੇ ਪਿੰਡ ਭੋਗਲਾ ‘ਚ ਵੱਡੀ ਵਾਰਦਾਤ ਹੋਈ ਹੈ। 45 ਸਾਲ ਦੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਦੀ ਲਾਸ਼ ਖੇਤਾਂ ‘ਚੋਂ ਮਿਲੀ ਹੈ। ਮ੍ਰਿਤਕ ਭਰਪੂਰ ਸਿੰਘ ਪ੍ਰਾਈਵੇਟ ਸਕੂਲ ਦੀ ਬੱਸ ਚਲਾਉਂਦਾ ਸੀ ਤੇ ਉਸ ਦਾ ਇਕ 15 ਸਾਲ ਦਾ ਲੜਕਾ ਹੈ। ਇਸ ਘਟਨਾ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਵਾਸੀ ਪਿੰਡ ਭੋਗਲਾ ਨੇ ਦੱਸਿਆ ਕਿ ਉਸਦਾ ਭਤੀਜਾ ਭਰਪੂਰ ਸਿੰਘ ਜਦੋਂ ਆਪਣੇ ਬੰਧ ਨੇੜੇ ਸਥਿਤ ਖੇਤਾਂ ਵਿਚ ਇੰਜਣ ਚਲਾ ਕੇ ਪਾਣੀ ਲਗਾਉਣ ਲਈ ਗਿਆ ਤਾਂ ਦੇਰ ਤੱਕ ਘਰ ਵਾਪਸ ਨਾ ਆਉਣ ’ਤੇ ਉਸਦੇ ਪਿਤਾ ਮਹਿੰਦਰ ਸਿੰਘ ਇਕ ਹੋਰ ਲੜਕੇ ਨੂੰ ਨਾਲ ਲੈ ਕੇ ਖੇਤਾਂ ਵਿਚ ਗਏ ਤਾਂ ਦੇਖਿਆ ਕਿ ਉਥੇ ਖੂਨ ਨਾਲ ਲੱਥਪੱਥ ਲਾਸ਼ ਪਈ ਸੀ।

ਮਾਮਲੇ ਦੀ ਸੂਚਨਾ ਮਿਲਦਿਆਂ ਹੀ DSP ਸਰਕਲ ਘਨੌਰ ਦਲਬੀਰ ਸਿੰਘ ਅਤੇ ਥਾਣਾ ਖੇੜੀ ਗੰਡਿਆ ਦੇ SHO ਇੰਸਪੈਕਟਰ ਰਾਹੁਲ ਕੌਸ਼ਲ ਘਟਨਾ ਸਥਾਨ ’ਤੇ ਪਹੁੰਚੇ। DSP ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।