ਵੱਡਾ ਪਰਦਾਫਾਸ਼ : ਗੈਂਗਸਟਰਾਂ ਤੇ ਮੁਲਜ਼ਮਾਂ ਨੂੰ ਜਾਅਲੀ ਪਾਸਪੋਰਟ ਮੁਹੱਈਆ ਕਰਵਾਉਣ ਵਾਲੇ 3 ਏਜੰਟਾਂ ਸਣੇ 8 ਗ੍ਰਿਫ਼ਤਾਰ

0
591

ਚੰਡੀਗੜ੍ਹ | ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਅੱਜ ਇਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਸ ਦਾ ਖੁਲਾਸਾ ਡੀਜੀਪੀ ਪੰਜਾਬ ਨੇ ਟਵੀਟ ਕਰਕੇ ਕੀਤਾ। ਉਨ੍ਹਾਂ ਟਵੀਟ ਵਿਚ ਦੱਸਿਆ ਕਿ ਗੈਂਗਸਟਰਾਂ ਤੇ ਵੱਡੇ ਮੁਲਜ਼ਮਾਂ ਦੀ ਦੇਸ਼ ਦੇ ਕਾਨੂੰਨ ਤੋਂ ਬਚ ਕੇ ਵਿਦੇਸ਼ਾਂ ਵਿਚ ਜਾਣ ਲਈ ਮਦਦ ਕਰਨ ਵਾਲੇ ਤੇ ਉਨ੍ਹਾਂ ਨੂੰ ਜਾਅਲੀ ਪਾਸਪੋਰਟ ਮੁਹੱਈਆ ਕਰਵਾਉਣ ਵਾਲੇ 3 ਏਜੰਟ ਗ੍ਰਿਫ਼ਤਾਰ ਕੀਤੇ ਗਏ ਹਨ।

ਓਂਕਾਰ ਸਿੰਘ, ਪ੍ਰਭਜੋਤ ਸਿੰਘ ਤੇ ਸੁਖਜਿੰਦਰ ਸਿੰਘ ਉਰਫ ਸ਼ਾਰਪੀ ਘੁੰਮਣ ਜੋ ਇਮੀਗ੍ਰੇਸ਼ਨ ਤੇ ਟਰੈਵਲ ਏਜੰਟ ਦਾ ਕੰਮ ਕਰਦੇ ਹਨ, ਪੰਜਾਬ ਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਤੇ ਵੱਡੇ ਮੁਲਜ਼ਮਾਂ ਨੂੰ ਕਾਨੂੰਨ ਤੋਂ ਬਚਣ ਲਈ ਜਾਅਲੀ ਪਾਸਪੋਰਟ ਬਣਾ ਕੇ ਦਿੰਦੇ ਸਨ। ਇਨ੍ਹਾਂ ਤਿੰਨਾਂ ਕੋਲੋਂ ਵੱਡੀ ਮਾਤਰਾ ਵਿਚ ਗੈਂਗਸਟਰਾਂ ਦੇ ਜਾਅਲੀ ਪਾਸਪੋਰਟ ਵੀ ਮਿਲੇ ਹਨ। ਇਨ੍ਹਾਂ ਤਿੰਨਾਂ ਦਾ ਪੰਜਾਬ ਤੋਂ ਇਲਾਵਾ ਦਿੱਲੀ, ਯੂਪੀ, ਕੋਲਕਾਤਾ ਤੇ ਗੁਜਰਾਤ ਵਿਚ ਨੈੱਟਵਰਕ ਫੈਲਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਨਾਲ ਪੰਜ ਹੋਰ ਲੋਕਾਂ ਨੂੰ ਰਾਊਂਡਅਪ ਕੀਤਾ ਗਿਆ ਹੈ ਤੇ ਐਫਆਈਆਰ ਦਰਜ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਨ੍ਹਾਂ ਤਿੰਨਾਂ ਕੋਲੋਂ ਵੱਡੀ ਮਾਤਰਾ ਵਿਚ ਗੈਂਗਸਟਰਾਂ ਦੇ ਜਾਅਲੀ ਪਾਸਪੋਰਟ ਵੀ ਮਿਲੇ ਹਨ। ਇਨ੍ਹਾਂ ਤਿੰਨਾਂ ਦਾ ਪੰਜਾਬ ਤੋਂ ਇਲਾਵਾ ਦਿੱਲੀ, ਯੂਪੀ, ਕੋਲਕਾਤਾ ਤੇ ਗੁਜਰਾਤ ਵਿਚ ਨੈਟਵਰਕ ਫੈਲਿਆ ਹੈ।