ਵਿਗਿਆਨ ਸੰਚਾਰ ਦਾ ਦੇਸ਼ ਦੇ ਸਥਾਈ ਵਿਕਾਸ ‘ਚ ਅਹਿਮ ਰੋਲ : ਡਾ.ਰੁਟੇਲਾ

0
3734

ਕਪੂਰਥਲਾ | ਸਾਇੰਸ ਸਿਟੀ ਵਲੋਂ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਮੌਕੇ ਤੇ “ਵਿਗਿਆਨ ਦਾ ਸੰਚਾਰ ਅਤੇ ਰਾਸ਼ਟਰੀ ਵਿਕਾਸ” ਦੇ ਵਿਸ਼ੇ ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੀਆਂ ਵੱਖ—ਵੱਖ ਵਿਦਿਅਕ ਸੰਸਥਾਵਾਂ ਤੋਂ 100 ਵੱਧ ਵਿਦਿਆਰਥੀਆਂ ਅਤੇ ਅਧਿਆਪਕਾ ਨੇ ਹਿੱਸਾ ਲਿਆ ।

ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਣ ਦਾ ਉਦੇਸ਼ ਪ੍ਰਗਤੀਸ਼ੀਲ ਭਾਰਤ ਦੇ 75 ਸਾਲਾਂ ਦੇ ਵਿਕਾਸ ਅਤੇ ਇੱਥੋਂ ਦੇ ਲੋਕਾਂ ਦੀਆਂ ਗੌਰਵਮਾਈ ਸੱਭਿਆਚਾਰਕ ਅਤੇ ਇਤਿਹਾਸ ਪ੍ਰਾਪਤੀਆਂ ਨੂੰ ਯਾਦਗਾਰੀ ਬਣਾਉਣਾ ਹੈ। ਡਾ. ਜੀ.ਐਸ.ਰੁਟੇਲ ਸਾਬਕਾ ਡਾਇਰੈਕਟਰ ਜਨਰਲ ਐਨ.ਸੀ.ਐਸ ਐਮ ਅਤੇ ਸਾਇੰਸ ਸਿਟੀ ਦੇਹਾਦੂਨ ਦੇ ਸਲਾਹਕਾਰ ਵੈਬਨਾਰ ਵਿਚ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਵਿਗਿਆਨਕ ਵਿਕਾਸ, ਜਿਵੇਂ ਦਵਾਈਆਂ, ਜਲਵਾਯੂ ਪਰਿਵਰਤਨ ਅਤੇ ਦੂਰਸੰਚਾਰ ਆਦਿ ਵਿਚ ਬੜੀ ਗਹਿਣਤਾ ਨਾਲ ਦਿਲਚਸਪੀ ਲੈ ਰਹੇ ਹਨ ਜੋ ਕਿ ਸਿੱਧੇ ਤੌਰ ਤੇ ਸਾਨੂੰ ਪ੍ਰਭਾਵਿਤ ਕਰਦੇ ਹਨ।ਹਲਾਂ ਕਿ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਵਿਗਿਆਨ ਤੇ ਤਕਨਾਲੌਜੀ ਧਰਤੀ ਦੇ ਵਾਤਾਵਰਣ ਦੇ ਵਿਗਾੜ ਅਤੇ ਦੂਜੇ ਦੁਰ ਪ੍ਰਭਾਵਾਂ ਦੇ ਮੂਲ ਕਾਰਨ ਹਨ।

ਇਸ ਦੇ ਨਾਲ ਹੀ ਵਿਗਿਆਨ ਪ੍ਰਤੀ ਸਾਖਰਤਾ ਦੀ ਘਾਟ,ਮਾਹਿਰਾ ਅਤੇ ਆਮ ਲੋਕਾਂ ਵਿਚ ਵਿਚਲਾ ਗਿਆਨ ਦਾ ਪਾੜਾ ਵੀ ਮੌਜੂਦ ਹੈ। ਇਸੇ ਤਰ੍ਹਾਂ ਹੀ ਵਿਗਿਆਨ ਦਾ ਸੰਚਾਰ ਆਮ ਲੋਕਾਂ ਨੂੰ ਵਿਗਿਆਨ, ਤਕਨਾਲੌਜੀ ਪ੍ਰਤੀ ਜਾਗਰੂਕ ਕਰਨ ਦੇ ਨਾਲ—ਨਾਲ ਦੇਸ਼ ਦੇ ਵਿਕਾਸ ਲਈ ਪਹਿਲਦਕਦਮੀਆਂ ਵਿਚ ਅਹਿਮ ਰੋਲ ਅਦਾ ਕਰਦਾ ਹੈ। ਉਨਾਂ ਕਿਹਾ ਕਿ ਵਿਗਿਆਨ ਦਾ ਸੰਚਾਰ ਜਿੱਥੇ ਵਿਗਿਆਨ ਤੇ ਤਕਨਾਲੌਜੀ ਪ੍ਰਤੀ ਸਮਝ ਵਧਾਉਂਦਾ ਹੈ , ਉੱਥੇ ਹੀ ਆਧੁਨਿਕ ਸਮਾਜ ਵਿਚ ਜਾਣਕਾਰੀ ਭੂਰਪਰ ਫ਼ੈਸਲੇ ਲੈਣ ਦੇ ਯਤਨਾਂ ਵਿਚ ਵਾਧਾ ਕਰਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਸਥਾਈ ਵਿਕਾਸ ਲਈ ਵਿਗਿਆਨ ਦਾ ਸੰਚਾਰ ਪ੍ਰਮਾਣਿਕ ਗਿਆਨ ਦੇ ਨਾਲ— ਨਾਲ ਲੋਕਾਂ ਦਾ ਸਸ਼ਕਤੀ ਕਰਨ ਕਰਕੇ ਉਹਨਾਂ ਨੂੰ ਹੁਨਰਮੰਦ ਵੀ ਬਣਾਉਂਦਾ ਹੈ।

ਇਸ ਮੌਕੇ ਆਪਣੇ ਸਵਾਗਤੀ ਸੰਬੋਧਨ ਵਿਚ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਬੀਤੇ 75 ਵਰ੍ਹਿਆ ਦੌਰਾਨ ਦੇਸ਼ ਦੇ ਵਿਕਾਸ ਵਿਚ ਵਿਗਿਆਨ ਤੇ ਤਕਨਾਲੌਜੀ ਨੇ ਬਹੁਤ ਅਹਿਮ ਯੋਗਦਾਨ ਪਾਇਆ ਹੈ। ਇਸ ਦੌਰਾਨ ਹੋਈਆਂ ਬਹੁਤ ਸਾਰੀਆਂ ਵਿਗਿਆਨਕ ਖੋਜਾਂ, ਲੋਕਾਂ ਦੇ ਹਿੱਤਾਂ ਵਿਚ ਬਣੀਆਂ ਨੀਤੀਆਂ ਨੇ ਭਾਰਤ ਨੂੰ ਬਹੁਤ ਸਾਰੇ ਖੇਤਰਾਂ ਵਿਚ ਆਤਮ —ਨਿਰਭਰ ਬਣਾਇਆ ਹੈ। ਇਹਨਾਂ ਨਾਲ ਭਾਰਤ ਦੁਨੀਆਂ ਵਿਚ ਅਹਿਮ ਦੇਸ਼ ਬਣਨ ਦੇ ਰਾਹ ਵੱਲ ਵਧਿਆ ਹੈ। ਉਨ੍ਰਾਂ ਕਿਹਾ ਬੀਤੇ 7 ਦਹਾਕਿਆਂ *ਚ ਜਿੱਥੇ ਭਾਰਤ ਨੇ ਪ੍ਰਮਾਣੂ ਊਰਜਾ ਨੂੰ ਵਰਤੋਂ ਵਿਚ ਲਿਆਂਦਾ ਹੈ, ਉੱਥੇ ਹੀ 7 ਦੂਜੀਆਂ ਤਕਨਾਲੌਜੀਆਂ ਨਾਲ ਭਾਰਤ ਖੁਦਮਖਤਿਆਰ ਬਣਿਆ ਹੈ, ਜਿਹਨਾਂ ਵਿਚ ਹਰੀ, ਚਿੱਟੀ ਅਤੇ ਨੀਲੀ ਕ੍ਰਾਂਤੀ, ਦੂਰ—ਸੰਚਾਰ, ਇਨਫ਼ਰਮੇਸ਼ਨ ਟੈਕਨਾਲੌਜੀ, ਉਪ੍ਰਗਹਿਅ ਕ੍ਰਾਂਤੀ, ਦਵਾਈਆਂ ਅਤੇ ਵੈਕਿਸਨ ਸ਼ਾਮਲ ਹਨ। ਅਜਿਹਾ ਤੀਬਰ ਮੁੱਢਲੀਆਂ ਖੋਜਾਂ ਅਤੇ ਉਚ—ਪੱਧਰ ਦੀਆਂ ਤਕਨਾਲੌਜੀਆਂ ਨੂੰ ਅਪਣਾਏ ਬਿਨ੍ਹਾਂ ਸੰਭਵ ਨਹੀਂ ਹੈ ਪਰ ਸਮਾਜ ਦਾ ਇਕ ਵਰਗ ਅਜੇ ਵੀ ਅਜਿਹਾ ਹੈ ਜੋ ਵਹਿਮਾਂ—ਭਰਮਾਂ ਤੇ ਅੰਧਵਿਸ਼ਾਵਾਸ਼ਾ ਵਿਚ ਫ਼ਸਿਆ ਹੋਇਆ ਹੈ। ਵਿਗਿਆਨਕ ਸੰਚਾਰ ਹੇਠਲੇ ਪੱਧਰ *ਤੇ ਵਿਗਿਅਨਕ ਸੋਚ ਪੈਦਾ ਕਰਨ ਵਿਚ ਅਹਿਮ ਰੋਲ ਨਿਭਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ—19 ਦੀ ਮਹਾਂਮਾਰੀ ਨੇ ਸਾਨੂੰ ਇਕ ਫ਼ਿਰ ਤੋਂ ਯਾਦ ਕਰਵਾ ਦਿੱਤਾ ਹੈ ਕਿ ਲੋਕਾਂ ਲਈ ਪ੍ਰਭਾਵਸ਼ਾਲੀ ਵਿਗਿਆਨ ਦੇ ਸੰਚਾਰ ਦਾ ਕੀ ਮਹੱਤਵ ਹੈ, ਉਹਨਾਂ ਨੂੰ ਕਿਵੇਂ ਅਤੇ ਕਿਸ ਤਰ੍ਹਾਂ ਦਾ ਵਿਗਿਆਨਕ ਗਿਆਨ ਦੇਣਾ ਤੇ ਅਮਲ ਕਰਨਾ ਹੈ। ਉਨ੍ਹਾ ਕਿਹਾ ਕਿ ਵਿਗਿਆਨ ਕੇਂਦਰ ਇਹ ਜਾਣਦੇ ਹੋਏ ਇਸ ਦੇ ਮੁੱਲਾਕਣ ਵੱਲ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਕਿ ਲੋਕ ਕਿਸ ਤਰ੍ਹਾਂ ਦੇ ਗਿਆਨ ਤੋਂ ਪ੍ਰਭਾਵਿਤ ਹੋ ਸਕਦੇ ਹਨ,ਕਿਹੜੇ ਮੁੱਦਿਆਂ *ਤੇ ਅਮਲ ਕਰਦੇ ਹਨ ਅਤੇ ਆਤਮ ਭਾਰਤ ਨਿਰਭਰ ਭਾਰਤ ਵਿਚ ਯੋਗਦਾਨ ਪਾਉਣ ਵੇਲੇ ਉਹ ਕਿਹੜੇ ਵਿਵਹਾਰ ਨੂੰ ਬਦਲ ਲਈ ਤਿਆਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਗਿਆਨ,ਤਕਨਾਲੌਜੀ ਅਤੇ ਨਵੀਨਤਕਾਰ ਪਾਲਿਸੀ 2020 ਵਿਚ ਇਸ ਦੇ ਅਨੁਸਾਰ ਹੀ ਸੰਚਾਰ ਅਤੇ ਨਵੀਨਤਾ ਵਿਸ਼ੇਸ਼ ਕਰਕੇ ਨਵੀਆਂ ਉਭਰ ਰਹੀਆਂ ਤਕਨੀਕਾਂ *ਤੇ ਜ਼ੋਰ ਦਿੱਤਾ ਗਿਆ ਹੈ, ਜਿਵੇਂ ਆਲਟੀਫ਼ਿਸ਼ਲ ਇੰਟੈਲੀਜੈਂਸੀ, ਮਸ਼ੀਨ ਲਰਨਿੰਗ ਅਤੇ ਇੰਟਰਨੈਂਟ ਆਫ਼ ਥਿੰਕ ਆਦਿ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਕਿਹਾ ਕਿ ਵਿਗਿਆਨ ਤੇ ਤਕਨਾਲੌਜੀ ਜਿੱਥੇ ਕਿਸੇ ਵੀ ਦੇਸ਼ ਦੀ ਸ਼ਕਤੀ ਤੇ ਗੋਰਵ ਦਾ ਪ੍ਰਤੀਕ ਹਨ ਉੱਥ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਦੇ ਮਾਪ ਵੀ ਹਨ। ਭਾਰਤ ਦੇ 70 ਫ਼ੀਸਦ ਲੋਕ ਪਿੰਡਾਂ ਵਿਚ ਰਹਿੰਦੇ ਹਨ, ਜਿਹੜੇ ਕਿ ਅਜੇ ਵੀ ਵਹਿਮਾਂ —ਭਰਮਾਂ ਵਿਚ ਫ਼ਸੇ ਹੋਏ ਹਨ। ਵਿਗਿਆਨ ਸੋਚ ਦੀ ਸਹਾਇਤਾ ਨਾਲ ਲੋਕ ਨੂੰ ਗਲਤ ਧਾਰਨਾਵਾਂ ਭਾਵ ਵਹਿਮਾਂ—ਭਰਮਾਂ ਵਿਚੋਂ ਕੱਢ ਕੇ ਦੇਸ਼ ਨੂੰ ਸਥਾਈ ਵਿਕਾਸ ਵੱਲ ਲਿਜਾਇਆ ਜਾ ਸਕਦਾ ਹੈ।