ਕਰਮਚਾਰੀਆਂ ਨੂੰ 1 ਮਾਰਚ ਤੋਂ ਮਿਲੇਗਾ ਡੀਏ, ਹੁਸ਼ਿਆਰਪੁਰ ‘ਚ ਬਣੇਗਾ ਮਿਲਟ੍ਰੀ ਸਕੂਲ
ਚੰਡੀਗੜ. ਪੰਜਾਬ ਵਿਧਾਨਸਭਾ ਵਿੱਚ ਖਜਾਨਾ ਮੰਤਰੀ ਮੱਨਪ੍ਰੀਤ ਬਾਦਲ ਬਜਟ ਭਾਸ਼ਨ ਪੜ ਰਹੇ ਹਨ। 2020-21 ਦੇ ਬਜਟ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ 12ਵੀਂ ਜਮਾਤ ਤਕ ਵਿਦਿਆਰਥੀਆਂ ਨੂੰ ਮੁਫਤ ਸਿੱਖੀਆ ਦਿੱਤੀ ਜਾਵੇਗੀ। ਇਸਦੇ ਨਾਲ ਹੀ ਸਮਾਰਟ ਸਕੂਲਾਂ ਲਈ 100 ਕਰੋੜ ਰੱਖੇ ਗਏ ਹਨ। ਉਹਨਾਂ ਨੇ ਸਾਲ 2020-21 ਲਈ 1,54,805 ਕਰੋੜ ਦਾ ਬਜਟ ਪੇਸ਼ ਕੀਤਾ। ਬਜਟ
ਬਜਟ ਵਿੱਚ ਕੀਤੇ ਗਏ ਮੁੱਖ ਐਲਾਨ
ਮਾਰਚ 1 ਤੋਂ ਕਰਮਚਾਰੀਆਂ ਨੂੰ ਡੀਏ ਦੀ ਕਿਸ਼ਤ ਜਾਰੀ ਹੋਵੇਗੀ।
ਨਵੀਆਂ ਭਰਤੀਆਂ ਤੁਰੰਤ ਪ੍ਰਭਾਵ ਨਾਲ ਸ਼ੁਰੂ ਹੋਣਗੀਆਂ। ਮੰਡੀ ਫੀਸ 4 ਤੋਂ ਘਟਾ ਕੇ 1 ਫੀਸਦੀ ਕੀਤੀ।
ਗੁਰਦਾਸਪੁਰ ਬਲਾਚੋਰ ਵਿੱਚ ਦੋ ਨਵੇਂ ਸਰਕਾਰੀ ਖੇਤੀਬਾੜੀ ਕਾਲੇਜ ਬਣਾਏ ਜਾਣਗੇ।
ਖੇਡਾਂ ਲਈ 270 ਕਰੋੜ ਦੀ ਘੋਸ਼ਣਾ, ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ 8275 ਕਰੋੜ।
ਹੁਸ਼ਿਆਰਪੁਰ ‘ਚ ਮਿਲਟ੍ਰੀ ਸਕੂਲ ਲਈ 11 ਕਰੋੜ ਰੁਪਏ ਦੀ ਘੋਸ਼ਣਾ
ਖਜਾਨਾ ਮੰਤਰੀ ਮੱਨਪ੍ਰੀਤ ਬਾਦਲ ਆਪਣੇ ਬਜਟ ਭਾਸਨ ਦੋਰਾਨ ਰਾਜ ਵਿੱਚ ਨਸ਼ੇ ਦੇ ਖਾਤਮੇ ਲਈ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੋਹਰਾਇਆ। ਇਸਦੇ ਨਾਲ ਹੀ ਉਹਨਾਂ ਨੇ ਤਰਨਤਾਰਨ ਵਿੱਚ ਲਾਅ ਯੂਨੀਵਰਸਿਟੀ ਬਣਾਏ ਜਾਣ ਦੀ ਵੀ ਘੋਸ਼ਣਾ ਕੀਤੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।