ਯੂਟੀ ਪੁਲਿਸ ਅਵਾਰਡ ਪ੍ਰੋਗਰਾਮ ਕੈਂਸਲ, ਰਾਜਭਵਨ ਵਲੋਂ ਲਗਾਈ ਗਈ ਰੋਕ

    0
    333

    ਚੰਡੀਗੜ. 29 ਫਰਵਰੀ ਨੂੰ ਹੋਣ ਵਾਲੇ ਯੂਟੀ ਪੁਲਸ ਅਵਾਰਡ ਪ੍ਰੋਗਰਾਮ 2020 ਰਾਜ ਭਵਨ ਦੀ ਦਖਲਅੰਦਾਜ਼ੀ ਤੋਂ ਬਾਅਦ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਦਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਿਰੋਧ ਹੋ ਰਿਹਾ ਸੀ। ਚੰਡੀਗੜ੍ਹ ਪੁਲਸ ਦੇ ਲੋਗੋ ਨਾਲ ਬੀਅਰ ਕੰਪਨੀ ਦਾ ਨਾਂ ਜੋੜ ਕੇ ਪ੍ਰੋਗਰਾਮ ਦੇ ਸਾਰੇ ਸ਼ਹਿਰ ‘ਚ ਬੋਰਡ ਲਗਵਾਏ ਗਏ ਸਨ। ਭਾਜਪਾ ਨੇ ਇਸਦੀ ਰਾਜਭਵਨ ਵਿੱਚ ਸ਼ਿਕਾਇਤ ਕੀਤੀ ਸੀ। ਭਾਜਪਾ ਨੇ ਕਿਹਾ ਕਿ ਪ੍ਰਾਈਵੇਟ ਫੰਕਸ਼ਨ ਲਈ ਬਿਨਾ ਪੈਸੇ ਲਏ ਹੋਰਡਿੰਗ ਲਗਾਉਣ ਦੀ ਇਜਾਜ਼ਤ ਦਿੱਤੀ ਗਈ। ਜਿਸ ਤੋਂ ਬਾਅਦ ਹੁਣ ਇਸ ਪ੍ਰੋਗਰਾਮ ਤੇ ਰੋਕ ਲਗਾ ਦਿੱਤੀ ਗਈ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।