ਸਾਵਧਾਨ ! ਪੰਜਾਬ ‘ਚ 15 ਦਿਨ ‘ਚ ਦੂਜੀ ਮੌਤ, ਅੱਜ 1 ਹੋਰ ਪਾਜ਼ੀਟਿਵ ਕੇਸ ਆਇਆ ਸਾਹਮਣੇ, ਸਟੇਜ਼-3 ‘ਚ ਪੁੱਜਿਆ ਕੋਰੋਨਾ ਜ਼ਿਆਦਾ ਖਤਰਨਾਕ

0
2649

ਕਰਫਿਊ ‘ਚ ਢਿੱਲ ਦੇ ਰਹੀ ਕੋਰੋਨਾ ਨੂੰ ਫੈਲਣ ਦਾ ਸੱਦਾ, ਸਤਰਕ ਰਹੋ

ਨੀਰਜ਼ ਸ਼ਰਮਾ | ਰੂਪਨਗਰ

ਕੋਰੋਨਾ ਨੇ ਬੀਤੇ 1 ਹਫ਼ਤੇ ਦੌਰਾਨ ਪੰਜਾਬ ਵਿੱਚ ਤੇਜੀ ਨਾਲ ਫੈਲਨਾ ਸ਼ੁਰੂ ਕਰ ਦਿੱਤਾ ਹੈ। ਜਿਸਨੂੰ ਦੇਖਦੇ ਹੋਏ ਪੰਜਾਬ ਵਿੱਚ ਸਭ ਤੋਂ ਪਹਿਲਾਂ ਕਰਫਿਊ ਲਗਾਇਆ ਗਿਆ ਕਿਉਂਕੀ ਸਭ ਤੋਂ ਵੱਧ ਐਨਆਰਆਈ ਵਿਦੇਸ਼ਾਂ ਤੋਂ ਪੰਜਾਬ ਵਿੱਚ ਹੀ ਆਏ ਹਨ। ਅੰਕੜੇਆਂ ਮੁਤਾਬਿਕ ਜਦੋਂ ਤੋਂ ਕੋਰੋਨਾ ਨੇ ਦੁਨੀਆ ਨੂੰ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕੀਤਾ ਹੈ ਉਸ ਤੋਂ ਬਾਅਦ ਪੰਜਾਬ ਵਿੱਚ ਕਰੀਬ 90000 ਤੋਂ ਵੱਧ ਐਨਆਰਆਈ ਪਰਤਿਆ ਹੈ।

ਪੰਜਾਬ ਵਿੱਚ ਵਿਦੇਸ਼ ਤੋਂ ਪਰਤੇ ਐਨਆਰਆਈ ਬਲਦੇਵ ਸਿੰਘ ਤੋਂ ਬਾਅਦ ਐਤਵਾਰ ਦੇਰ ਰਾਤ ਕੋਰੋਨਾ ਪਾਜੀਟਿਵ 1 ਹੋਰ ਮਰੀਜ ਦੀ ਮੌਤ ਅਮ੍ਰਿਤਸਰ ਦੇ ਹਸਪਤਾਲ ਵਿੱਚ ਹੋ ਗਈ ਹੈ। 1 ਹਫਤੇ ਦੌਰਾਨ ਇਸ ਨਾਲ ਸੰਕਰਮਿਤ ਮਰੀਜਾ ਦਾ ਅੰਕੜਾ ਵੀ ਤੇਜੀ ਨਾਲ ਵੱਧਦਾ ਜਾ ਰਿਹਾ ਹੈ। ਜੋ ਕਿ ਹੁਣ 1000 ਦੇ ਅੰਕੜੇ ਨੂੰ ਛੂਹ ਰਿਹਾ ਹੈ। ਕਈ ਮਰੀਜਾ ਦੇ ਬਲਡ ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।

ਮੋਹਾਲੀ ਦੇ ਨਵਾਂ ਗਾਉਂ ਦੇ 1 ਮਰੀਜ਼ ਦੀ ਰਿਪੋਰਟ ਪਾਜੀਟਿਵ, ਕੁਲ 39 ਮਰੀਜ਼ ਪਾਜ਼ੀਟਿਵ

ਅੱਜ ਸੋਮਵਾਰ ਸਵੇਰੇ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਜ਼ਿਲ੍ਹੇ ਦੇ ਨਵਾਂ ਗਾਉਂ ਵਿਚ 1 ਕੋਰੋਨਾ ਵਾਇਰਸ ਦੇ ਮਰੀਜ਼ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਨਵਾਂ ਗਰਾਓ ਦੇ 65 ਸਾਲਾ ਬਜ਼ੁਰਗ ਦੀ ਰਿਪੋਰਟ ਪੋਜ਼ੀਟਿਵ ਆਉਣ ਨਾਲ ਮੋਹਾਲੀ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 7 ਹੋ ਗਈ, ਜਦੋਂ ਕਿ ਪੰਜਾਬ ਭਰ ਵਿਚ ਮਰੀਜ਼ਾਂ ਦੀ ਗਿਣਤੀ 39 ਹੋ ਗਈ।

ਸੰਪਰਕ ਵਿੱਚ ਆਏ ਲੋਕਾਂ ਨੂੰ ਇਕਾਂਤਵਾਸ ਵਿੱਚ ਭੇਜ ਰਹੀ ਸਰਕਾਰ

ਮਰੀਜ਼ ਦਾ ਇਲਾਜ ਚੰਡੀਗੜ੍ਹ ਪੀਜੀਆਈ ਵਿਚ ਇਲਾਜ ਚਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਇਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਇਕਾਂਤਵਾਸ ਵਿਚ ਭੇਜੀਆ ਜਾ ਰਿਹਾ ਹੈ। ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਾਰਤ ਵਿੱਚ ਇਸ ਦੇ ਮਰੀਜਾ ਦੀ ਗਿਣਤੀ 1100 ਨੂੰ ਪਾਰ ਕਰ ਗਈ ਹੈ ਅਤੇ ਇਹ ਸਟੇਜ਼ 3 ਵੱਲ ਤੇਜ਼ੀ ਨਾਲ ਵੱਧ ਰਿਹਾ ਹੈ।

ਕੋਰੋਨਾ ਦੀ ਸਟੇਜ਼ 3 ਕਿਉਂ ਹੈ ਖਤਰਨਾਕ ? ਪੜ੍ਹੋ

ਰਣਦੀਪ ਗੁਲੇਰਿਆ ਡਾਇਰੇਕਟ AIIMS ਦੇ ਮੁਤਾਬਿਕ ਸਟੇਜ਼ 2 ਅਸੀ ਉਹਨੂੰ ਕਹਿੰਦੇ ਹਾਂ, ਜਿਸ ਵਿੱਚ ਕੋਰੋਨਾ ਵਿਦੇਸ਼ ਤੋਂ ਆਏ ਲੋਕਾਂ ਨੂੰ ਜਾਂ ਉਹਨਾਂ ਦੇ ਸੰਪਰਕ ਵਿੱਚ ਆਏ ਲੋਕਾਂ ਵਿੱਚ ਫੈਲਦਾ ਹੈ, ਕਮਉਨਿਟੀ ਵਿੱਚ ਨਹੀਂ ਫੈਲਦਾ। ਸਟੇਜ਼ 3 ਵਿੱਚ ਇਕ ਦਮ ਕੇਸ ਬਹੁਤ ਜਿਆਦਾ ਵੱਧ ਜਾਂਦੇ ਹਨ ਅਤੇ ਕੋਰੋਨਾ ਬਹੁਤ ਤੇਜ਼ੀ ਨਾਲ ਲੋਕਾਂ ਵਿੱਚ ਫੈਲਣਾ ਸ਼ੁਰੂ ਹੋ ਜਾਂਦਾ ਹੈ, ਇਸ ਸਟੇਜ਼ ਤੇ ਇਹ ਕਮਉਨਿਟੀ ਵਿੱਚ ਫੈਲਦਾ ਹੈ। ਉਹਨਾਂ ਮੁਤਾਬਕ ਸਟੇਜ਼-3 ਵਿੱਚ ਜਾਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਸਟੇਜ਼-3 ਤੇ ਪੁੱਜਣ ਤੋਂ ਬਾਅਦ ਕੋਰੋਨਾ ਨੂੰ ਤੇਜੀ ਨਾਲ ਫੈਲਣ ਤੋਂ ਵੀ ਨਹੀਂ ਰੋਕਿਆ ਜਾ ਸਕਦਾ, ਸਿਰਫ ਹਾਲਾਤਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਜਾਣੋ… ਕੀ ਕਰਨਾ ਚਾਹੀਦਾ ਹੈ ਸਟੇਜ਼-3 ਤੋਂ ਬੱਚਣ ਲਈ

ਰਣਦੀਪ ਗੁਲੇਰਿਆ ਡਾਇਰੇਕਟ AIIMS ਦਾ ਕਹਿਣਾ ਹੈ ਕਿ ਇਸਦੇ ਲਈ ਸਾਨੂੰ ਜਾਗਰੂਕ ਤੇ ਸਤਰਕ ਰਹਿਣ ਦੀ ਲੌੜ ਹੈ। ਵਿਦੇਸ਼ਾਂ ਤੋਂ ਆਏ ਲੋਕ ਖੁਦ ਨੂੰ ਸੈਲਫ ਕਵਾਰੰਟਾਇਨ ਕਰਨਾ ਚਾਹੀਦਾ ਹੈ । ਜਿਸਨੂੰ ਖਾਂਸੀ, ਬੁਖਾਰ ਜਾਂ ਨਜ਼ਲਾ ਹੈ, ਘਰ ਦੇ ਅੰਦਰ ਹੀ ਰਹੇ। ਲੋਕਾਂ ਤੋਂ ਫਾਸਲਾ ਰੱਖੇ ਤੇ ਆਪਣੇ ਹੱਥਾਂ ਨੂੰ ਬਾਰ-ਬਾਰ ਜਰੂਰ ਧੋਵੋ। ਲੋਕਾਂ ਦੀ ਇਹ ਜਿੰਮੇਦਾਰੀ ਹੈ ਕਿ ਉਹ ਭੀੜ-ਭਾੜ ਵਾਲੇ ਇਲਾਕੇਆਂ ਵਿੱਚ ਨਾ ਜਾਣ। ਸਫਰ ਨਹੀਂ ਕਰਨਾ ਚਾਹੀਦਾ। ਸਕ੍ਰੀਨਿੰਗ ਆਈਸੋਲੇਸ਼ਨ ਤੋਂ ਬਚਣ ਵਾਲੇ ਲੋਕ ਹੀ ਸਭ ਤੋਂ ਵੱਡਾ ਖਤਰਾ ਹਨ।

ਪੰਜਾਬ ਵਿੱਚ ਐਨਆਰਆਈਜ਼ ਦਾ ਪਰਤਨਾ ਤੇ ਦੂਜੇ ਪਾਸੇ ਕਰਫਿਊ ਵਿੱਚ ਦਿੱਤੀ ਜਾ ਰਹੀ ਢਿੱਲ ਕੋਰੋਨਾ ਨੂੰ ਫੈਲਣ ਦਾ ਸੱਦਾ ਦਿੰਦੀ ਨਜ਼ਰ ਆ ਰਹੀ ਹੈ। ਸਰਕਾਰ ਨੂੰ ਕਰਫਿਊ ਵਿੱਚ ਦਿੱਤੀ ਢਿੱਲ ਦਾ ਸਮਾਂ ਘੱਟ ਕਰਨਾ ਚਾਹੀਦਾ ਹੈ।

ਲੋਕਾਂ ਨੂੰ ਖੁਦ ਹੀ ਸਤਰਕ ਰਹਿਣਾ ਚਾਹੀਦਾ ਹੈ ਅਤੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਗਾਈਡਲਾਈਂਸ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਪੰਜਾਬ ਇਸ ਮਹਾਂਮਾਰੀ ਦੀ ਸਟੇਜ਼-3 ਤੋਂ ਬੱਚਿਆ ਰਹੇ।

ਇਸ ਅਵਸਥਾ ਤੋਂ ਬਚਣ ਲਈ ਹਰ ਨਾਗਰਿਕ ਨੂੰ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਣੀ ਪੈਂਦੀ ਹੈ। ਕੋਰੋਨਾ ਵਾਇਰਸ ਦੇ ਸੰਕਰਮਣ ਤੋਂ ਬਚਣ ਲਈ, ਲੋਕਾਂ ਨੂੰ ਇਕ ਦੂਜੇ ਤੋਂ ਦੂਰੀ ਬਣਾਈ ਰੱਖਣੀ ਪੈਂਦੀ ਹੈ। ਘਰ ਵਿੱਚ ਰਹਿਣਾ ਹੀ ਇਸ ਬੀਮਾਰੀ ਤੋ ਬੱਚਣ ਅਤੇ ਇਸਦਾ ਡੱਟ ਕੇ ਸਾਹਮਣਾ ਕਰਨ ਦਾ ਤਰੀਕਾ ਹੈ। ਇਸ ਲਈ ਘਰ ਵਿੱਚ ਹੀ ਰਹੋ ਤੇ ਸੁਰੱਖਿਆਤ ਰਹੋ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।