ਬਟਾਲਾ : ਕੰਧ ਦੇ ਝਗੜੇ ਨੂੰ ਲੈ ਕੇ ਗੁਆਂਢੀ ਦਾ ਹਾਕੀਆਂ ਮਾਰ ਕੇ ਕਤਲ, 2 ਬੱਚਿਆਂ ਦੇ ਸਿਰ ਤੋਂ ਉਠਿਆ ਬਾਪ ਦਾ ਸਾਇਆ

0
1696

ਬਟਾਲਾ | ਇਥੋਂ ਦੇ ਪਿੰਡ ਖਾਨਫੱਤਾ ਵਿਚ 3 ਦਿਨ ਪਹਿਲਾਂ ਹੋਏ ਝਗੜੇ ‘ਚ ਜ਼ਖ਼ਮੀ ਹੋਏ ਵਿਅਕਤੀ ਦੀ ਸੋਮਵਾਰ ਰਾਤ ਬਟਾਲਾ ਹਸਪਤਾਲ ‘ਚ ਮੌਤ ਹੋ ਗਈ। ਮ੍ਰਿਤਕ ਅਮਰੀਕ ਸਿੰਘ ਦੇ ਭਰਾ ਬਲਵਿੰਦਰ ਮਸੀਹ ਨੇ ਦੱਸਿਆ ਕਿ ਅਮਰੀਕ ਸਿੰਘ 3 ਦਿਨ ਪਹਿਲਾਂ ਘਰ ‘ਚ ਇਕੱਲਾ ਸੀ ਤਾਂ ਗੁਆਂਢੀ ਮੱਦਾ ਮਸੀਹ ਆਪਣੇ ਪੁੱਤਰਾਂ ਤੇ ਰਿਸ਼ਤੇਦਾਰਾਂ ਨਾਲ ਆਇਆ ਤੇ ਸਾਂਝੀ ਕੰਧ ਨੂੰ ਪੁੱਜੇ ਨੁਕਸਾਨ ਨੂੰ ਲੈ ਕੇ ਹਾਕੀਆਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ।

ਉਸ ਨੂੰ ਬਟਾਲਾ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਸੋਮਵਾਰ ਰਾਤ ਨੂੰ ਮੌਤ ਹੋ ਗਈ। ਮ੍ਰਿਤਕ 2 ਬੱਚਿਆਂ ਦਾ ਪਿਤਾ ਸੀ। ਮ੍ਰਿਤਕ ਦੀ ਮਾਤਾ ਦੇ ਬਿਆਨਾਂ ‘ਤੇ 10 ਜਣਿਆਂ ਖਿਲਾਫ ਮਾਮਲਾ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ।